ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਲ ਹੀ ਮੌਸਮ ਨੇ ਜੋ ਰੁਮਕਣ ਲਾਈ ਹੈ
ਉਹ ਪੌਣ ਕਿਸੇ ਘਰ ਅਜ ਅੱਗ ਲਾ ਆਈ ਹੈ

ਸਾਹਾਂ ਦੇ ਵਿਚ ਖਿੜਿਆ ਸੀ ਇਹ ਫੁੱਲ ਕਦੇ
ਮਹਿਕ ਉਦ੍ਹੀ ਬਿਨ ਮਹਿਕ ਨਾ ਕੋਈ ਭਾਈ ਹੈ

ਜੰਝ ਗ਼ਮਾਂ ਦੀ ਦਿਲ ਦੇ ਵਿਹੜੇ ਢੁਕਣੀ ਏ
ਮੇਰੇ ਕੰਨੀ ਗੂੰਜ ਰਹੀ ਸ਼ਹਿਨਾਈ ਹੈ

ਪੁਸਤਕ, ਕਵਿਤਾ, ਦਾਰੂ, ਮਿੱਤਰ ਤੇਰੇ ਕੋਲ
ਮੇਰੀ ਸਾਥਣ ਤਾਂ ਬਸ ਇਕ ਤਨਹਾਈ ਹੈ

ਛੱਡ ਮੁਹੱਲਾ ਮਿੱਠੀ ਖੂਹੀ ਮੰਗਲ ਨੇ
ਮੰਗਲ ਗ੍ਰਹਿ ਤੇ ਅਜ ਕਲ ਕੋਠੀ ਪਾਈ ਹੈ

52/ਸ਼ਬਦ ਮੰਗਲ