ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸੱਚ ਤੋਂ ਦੂਰੀ ਰੱਖੀ, ਹੁਣ ਪਛਤਾਉਂਦੇ ਹਾਂ
ਸੋਚ ਅਧੂਰੀ ਰੱਖੀ, ਹੁਣ ਪਛਤਾਉਂਦੇ ਹਾਂ
ਨਾਲ ਸਮੇਂ ਦੇ ਟੁਰਦੇ ਤਾਂ ਕੁਝ ਖਟ ਜਾਂਦੇ
ਵਕਤੋਂ ਦੂਰੀ ਰੱਖੀ, ਹੁਣ ਪਛਤਾਉਂਦੇ ਹਾਂ
ਦਿਲ ਵਿਚ ਰਖਿਆ ਰੋਸਾ, ਸ਼ਿਕਵਾ ਤੇ ਸਾੜਾ
ਮੱਥੇ ਘੂਰੀ ਰੱਖੀ, ਹੁਣ ਪਛਤਾਉਂਦੇ ਹਾਂ
ਸੂਰਜ ਸੰਗ ਨਾ ਅੱਖ ਮਿਲਾਈ ਕੁਲ ਉਮਰ
ਸ਼ਾਮ ਸਰੂਰੀ ਰੱਖੀ, ਹੁਣ ਪਛਤਾਉਂਦੇ ਹਾਂ
'ਮੰਗਲ' ਵਾਂਗੂੰ ਰੁੱਖੀ-ਸੁੱਕੀ ਖਾਧੀ ਨਾ
ਚੇਤੇ ਚੂਰੀ ਰੱਖੀ, ਹੁਣ ਪਛਤਾਉਂਦੇ ਹਾਂ
53/ਸ਼ਬਦ ਮੰਗਲ