ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੰਮਾ ਪੈਂਡਾ ਵੱਡੀ ਉਮਰਾ ਟੁੱਟੀ ਇੰਝ ਡੰਗੋਰੀ
ਜੀਕਣ ਮਾਂ ਦੇ ਜੀਂਦੇ ਜੀ ਹੀ, ਮਰ ਜਾਂਦੀ ਏ ਲੋਰੀ

ਰੁੱਖਾਂ ਵਰਗੀ ਜ਼ਿੰਦੜੀ ਮੇਰੀ, ਪੱਤਾ - ਪੱਤਾ ਹੋਈ
ਅੱਜ ਮੈਂ ਆਪੇ ਆਪਣੇ ਹੱਥੀਂ, ਰੁੱਤ ਬਸੰਤੀ ਤੋਰੀ

ਵਿਧਵਾ ਹੋ ਕੇ ਫੇਰ ਅਸਾਡੇ ਵਿਹੜੇ ਆ ਹੈ ਬੈਠੀ
ਹੱਥੀਂ ਤੋਰੀ ਧੀ ਨੂੰ ਵੇਖ ਕੇ ਰੋਵਾਂ ਜ਼ੋਰੋ-ਜ਼ੋਰੀ

ਸੋਚ ਤੇਰੀ ਦਾ ਜਾਮ ਅਧੁਰਾ ਤਾਂਹੀਓਂ ਮਿੱਤਰਾ ਛਲ ਕੇ
ਅਕਲਾਂ ਵਾਲੀ ਆਪਣੇ ਹੱਥੀਂ ਤੋੜ ਬੈਠਾ ਤੂੰ ਡੋਰੀ

ਗੋਰਾ ਮੁੱਖ ਤੇ ਨੈਣ ਪਿਆਸੇ ਗੱਲ ਕਹਾਂ ਮੈਂ ਸੱਚੀ
ਜ਼ਿੰਦਗੀ ਇਕ ਵੇਖੀ ਸੀ ਭਲਕੇ ਸਾਹਾਂ ਨਾਲੋਂ ਕੋਰੀ

56/ਸ਼ਬਦ ਮੰਗਲ