ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਚੀ ਗੱਲ ਜੋ ਕਹਿੰਦੇ ਨੇ
ਸੱਚੀ ਗੱਲ ਨਾ ਸਹਿੰਦੇ ਨੇ

ਆ ਬਹਿੰਦੇ ਫਿਰ ਸੱਥਰ'ਤੇ
ਪਹਿਲਾਂ ਹੱਡੀਂ ਬਹਿੰਦੇ ਨੇ

ਕੁਝ ਵੀ ਨਾ ਇਕਸਾਰ ਰਹੇ
ਸੂਰਜ ਚੜ੍ਹਦੇ ਲਹਿੰਦੇ ਨੇ

ਦਿਲ ਨੂੰ ਲਾ ਕੇ ਸਦਮਾ ਲੋਕ
ਸਹਿੰਦੇ ਸਹਿੰਦੇ ਸਹਿੰਦੇ ਨੇ

ਕੰਮ ਅਵੱਲੇ ਮੰਗਲ ਦੇ
ਦੁਨੀਆਂ ਵਾਲੇ ਕਹਿੰਦੇ ਨੇ

58/ਸ਼ਬਦ ਮੰਗਲ