ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਕੱਲਾ ਕਾਰਾ ਰਹਿ ਕੇ ਰਾਜ਼ੀ ਸੁੰਨ ਗੁਫਾਵਾਂ ਵਿਚ
ਬੰਦਾ ਨਾ ਹੁਣ ਜੁੜ ਕੇ ਬੈਠੇ ਭੈਣ ਭਰਾਵਾਂ ਵਿਚ

ਕਿੰਝ ਗੁਲਾਮ ਅਲੀ ਨੂੰ ਸੁਣੀਏ ਯਾਰਾਂ ਦੇ ਵਿਚ ਬੈਠ
ਵੈਣਾਂ ਦਾ ਮੌਸਮ ਹੈ ਘੁਲਿਆ ਸੋਗ ਹਵਾਵਾਂ ਵਿਚ

ਨਾਂ ਦੇ ਪਿੱਛੇ ਉਹ ਹੀ ਪੂਛ ਲਗਾਵਣ ਡਿਗਰੀ ਦੀ
ਜਿਹੜੇ ਅਕਸਰ ਕਹਿੰਦੇ ਰਹਿੰਦੇ ਕੀ ਰੱਖਿਆ ਹੈ ਨਾਵਾਂ ਵਿਚ

ਆਪਣੇ ਘਰ ਬਹਿ ਕੇ ਵੀ ਹੁਣ ਇੰਝ ਹੈ ਲਗਦਾ ਰਹਿੰਦਾ
ਜੀਕਣ ਘਰ ਦੀ ਥਾਂ 'ਤੇ ਬੈਠੇ ਹੋਈਏ ਸੋਗ ਸਭਾਵਾਂ ਵਿਚ

ਪੈਰ ਉਨ੍ਹਾਂ ਦੇ ਚੁੰਮਣ ਨਾ ਮੰਜ਼ਿਲ ਦਾ ਮੁੱਖ ਕਦੇ
ਜੋ ਮੁਸਾਫ਼ਿਰ ਉਲਝ ਨੇ ਜਾਂਦੇ ਧੁੱਪਾਂ ਅਤੇ ਛਾਵਾਂ ਵਿਚ

59/ਸ਼ਬਦ ਮੰਗਲ