ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸਨੂੰ ਆਪਣੇ ਮਨ ਦਾ ਪਾਲਾ ਮਾਰ ਰਿਹਾ
ਤਾਂ ਹੀ ਪੁਲ ਨੂੰ ਸਮਝ ਇਕ ਦੀਵਾਰ ਰਿਹਾ

ਸੋਚੋ! ਉਸਦਾ ਇਤਬਾਰ ਕਰੁ ਹੁਣ ਕੌਣ ਭਲਾ
ਜਿਸ ਬੰਦੇ ਨੂੰ ਖ਼ੁਦ 'ਤੇ ਨਾ ਇਤਬਾਰ ਰਿਹਾ

ਬੇਰੁਜ਼ਗਾਰੀ ਦਾ ਗ਼ਮ ਸਮਝੇ ਮੰਗਲ ਬਾਖੂਬ
ਸਾਲ ਕਈ ਉਹ ਵੀ ਯਾਰੋ ਬੇਰੁਜ਼ਗਾਰ ਰਿਹਾ

62/ਸ਼ਬਦ ਮੰਗਲ