ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਲਗੇ ਬੜਾ ਡਰ
ਕੋਈ ਚਾਰਾ ਚੰਨਾ ਕਰ
ਜਿਵੇਂ ਬਚਦੀ ਏ ਜਾਨ ਬਚਾ ਦੇ
ਵੇ ਨਜ਼ਰਾਂ ਨੇ ਖਾ 'ਲੀ ਮਿੱਤਰਾ, ਗੋਰੇ ਰੰਗ ਦਾ ਤਵੀਤ ਕਰਾ ਦੇ

ਸੁਖਣਾ ਕੋਈ ਸੁਖੀਏ ਪੀਰਾਂ ਦਰ ਜਾ ਕੇ
ਸੋਮਵਾਰੀ ਮੱਸਿਆ ਚਲ ਆਈਏ ਨਹਾ ਕੇ
ਛਡ ਸਭ ਦਾ ਖਿਆਲ, ਉਡ ਚਲ ਮੇਰੇ ਨਾਲ
ਡਰ ਦੁਨੀਆਂ ਦਾ ਦਿਲ 'ਚੋਂ ਭੁਲਾ ਦੇ
ਵੇ ਨਜ਼ਰਾਂ ਨੇ ਖਾ 'ਲੀ ਮਿੱਤਰਾ, ਗੋਰੇ ਰੰਗ ਦਾ ਤਵੀਤ ਕਰਾ ਦੇ

ਮੁਕ ਗਿਆ ਜ਼ਿੰਦਗੀ ਜਿਉਣ ਦਾ ਜੇ ਚਾਅ ਵੇ
ਕਰਨਾ ਨਾ ਅਸਰ ਫੇਰ ਕਿਸੇ ਵੀ ਦਵਾ ਵੇ
ਐਸੀ ਹੋਈ ਆਵਾਜ਼ਾਰ, ਭੁੱਲੀ ਹਾਰ ਤੇ ਸ਼ਿੰਗਾਰ
ਦਿਨ ਪਹਿਲਾਂ ਵਾਲੇ ਮੋੜ ਕੇ ਲਿਆ ਦੇ
ਵੇ ਨਜ਼ਰਾਂ ਨੇ ਖਾ 'ਲੀ ਮਿੱਤਰਾ, ਗੋਰੇ ਰੰਗ ਦਾ ਤਵੀਤ ਕਰਾ ਦੇ

ਸੌ ਸੌ ਵਾਰੀ ਮਿਰਚਾਂ ਮੈਂ ਸਿਰ ਉਤੋਂ ਵਾਰੀਆਂ
ਲੱਖਾਂ ਮੈਂ ਯਤਨ ਚੰਨਾ ਕਰ - ਕਰ ਹਾਰੀ ਆਂ
ਜੇ ਟੁੱਟ ਗਿਆ ਵਿਸ਼ਵਾਸ, ਮੁੱਕ ਜਾਣੀ ਫਿਰ ਆਸ
ਕਿਰਨ ਆਸ ਦੀ ਕੋਈ ਤਾਂ ਦਿਖਾ ਦੇ
ਵੇ ਨਜ਼ਰਾਂ ਨੇ ਖਾ 'ਲੀ ਮਿੱਤਰਾ, ਗੋਰੇ ਰੰਗ ਦਾ ਤਵੀਤ ਕਰਾ ਦੇ

ਤੇਰੇ ਭਾਅ ਦਾ ਹਾਸਾ ਸਾਡੀ ਮੁੱਠੀ ਵਿਚ ਜਾਨ ਵੇ
ਤੇਰੇ ਤੋਂ ਤਾਂ ਚੰਗਾ ਉਹ ਮੰਗਲ ਮਦਾਨ ਵੇ

68/ਸ਼ਬਦ ਮੰਗਲ