ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੜੀ ਕਰਦੀ ਏ ਮੈਨੂੰ ਪਿਆਰ ਬੜਾ
ਕਦੇ ਕਰਦੀ ਏ ਤਕਰਾਰ ਬੜਾ
ਕਦੇ ਹਾਂ ਕਦੇ ਨਾਂਹ, ਕਦੇ ਨਾਂਹ ਕਦੇ ਹਾਂ
ਇਸ ਗੱਲ ਦਾ ਹੈ ਦਿਲ 'ਤੇ ਭਾਰ ਬੜਾ... ਕੁੜੀ ਕਰਦੀ ਏ...

ਕਦੇ ਜਾਪੇ ਦਿਲ ਦੇ ਕੋਲ ਖੜੀ
ਕਦੇ ਜਾਪੇ ਦਿਲ ਤੋਂ ਦੂਰ ਬੜੀ
ਕਦੇ ਤੁਸੀਂ ਕਦੇ ਤੂੰ, ਕਦੇ ਹਾਂ ਕਦੇ ਤੂੰ
ਇਸ ਗੱਲ ਦਾ ਹੈ ਦਿਲ 'ਤੇ ਭਾਰ ਬੜਾ... ਕੁੜੀ ਕਰਦੀ ਏ...

ਕਦੇ ਜਾਪੇ ਉਹ ਮਗਰੂਰ ਬੜੀ
ਕਦੇ ਜਾਪੇ ਉਹ ਮਜਬੂਰ ਬੜੀ
ਕਦੇ ਅੱਖਾਂ 'ਤੇ ਬਿਠਾਵੇ, ਕਦੇ ਅੱਖ ਨਾ ਮਿਲਾਵੇ
ਇਸ ਗੱਲ ਦਾ ਹੈ ਦਿਲ 'ਤੇ ਭਾਰ ਬੜਾ... ਕੁੜੀ ਕਰਦੀ ਏ...

ਕਦੇ ਕਿਸੇ ਪਿਆਰ ਦੇ ਛੇੜ ਲਵੇ
ਕਦੇ ਦਿਲ ਦੇ ਬੂਹੇ ਭੇੜ ਲਵੇ
ਕਦੇ ਮੰਨੇ ਤਕਦੀਰਾਂ ਨੂੰ, ਕਦੇ ਮੰਨੇ ਤਦਬੀਰਾਂ ਨੂੰ
ਇਸ ਗੱਲ ਦਾ ਹੈ ਦਿਲ 'ਤੇ ਭਾਰ ਬੜਾ... ਕੁੜੀ ਕਰਦੀ ਏ...

69/ਸ਼ਬਦ ਮੰਗਲ