ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਇਹ ਹੁਸਨ ਲੁਕਾਇਆ ਨਹੀਂ ਲੁਕਣਾ
ਤੇ ਇਹ ਇਸ਼ਕ ਝੁਕਾਇਆ ਨਹੀਂ ਝੁਕਣਾ
ਫੇਰ ਇਸ਼ਕ ਲੁਕਾਉਣ ਦੀ ਕੀ ਲੋੜ ਏ
ਝੂਠੇ ਪਰਦੇ ਪਾਉਣ ਦੀ ਕੀ ਲੋੜ ਏ ...

ਅਸਾਂ ਕੀਤਾ ਏ ਪਿਆਰ ਨਹੀਂ ਕੀਤੀ ਕੋਈ ਚੋਰੀ
ਦਿਲ ਮਿਲੇ ਤਾਂ ਮਿਲਾਏ ਨਹੀਂ ਮਿਲਾਏ ਧਿੰਗੋ ਜ਼ੋਰੀ
ਦਿਲ ਆਪੇ ਜਾਂਦੇ ਮਿਲ ਮਿਲ ਜਾਂਦੇ ਆਪੇ ਦਿਲ
ਹੁਣ ਵੰਡੀਆਂ ਪਾਉਣ ਦੀ ਕੀ ਲੋੜ ਏ, ਝੂਠੇ ਪਰਦੇ...

ਬਹੁਤਾ ਚੰਗਾ ਨਹੀਂ ਗੁੱਸਾ ਬਹੁਤਾ ਚੰਗਾ ਨਾ ਫਤੂਰ
ਰੋਸਾ ਜੇਕਰ ਕੋਈ ਬਹਿਕੇ ਕਰ ਲਈਏ ਦੂਰ
ਭੈੜਾ ਜੱਗ ਪਿਆ ਹੱਸੇ, ਨਾਲੇ ਤਾਅਨੇ ਪਿਆ ਕੱਸੇ,
ਐਂਵੇ ਭੰਡੀਆਂ ਕਰਾਉਣ ਦੀ ਕੀ ਲੋੜ ਏ, ਝੂਠੇ ਪਰਦੇ...

ਦੋਚਿੱਤੀ ਵਾਲੀ ਜੰਗ ਕਰੇ ਸਦਾ ਹੀ ਖਵਾਰ
ਨਾ ਮਨਾ ਹੁੰਦਾ ਜੱਗ ਨਾ ਮਨਾ ਹੁੰਦਾ ਯਾਰ
ਭਾਵੇਂ ਰੁੱਸ ਜਾਵੇ ਚਾਹੇ ਰੁੱਸ ਜਾਵੇ ਰੱਬ
ਯਾਰ ਆਪਣਾ ਰੁਸਾਉਣ ਦੀ ਕੀ ਲੋੜ ਏ, ਝੂਠੇ ਪਰਦੇ...

70/ਸ਼ਬਦ ਮੰਗਲ