ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੰਡਾ ਹਾਣ ਦਾ ਕਾਲਜ ਨਹੀਂਓ ਆਇਆ
ਸਈਓ ਨੀ ਮੇਰਾ ਜੀਅ ਨਾ ਲੱਗੇ
ਤਾਂਹੀਓ ਪੀਰੀਅਡ ਨਾ ਇਕ ਵੀ ਮੈਂ ਲਾਇਆ
ਸਈਓ ਨੀ ਮੇਰਾ ਜੀਅ ਨਾ ਲੱਗੇ

ਪਾਇਆ ਸੀ ਮੈਂ ਸੂਟ ਅੱਜ ਉਸਦੀ ਪਸੰਦ ਦਾ
ਬੜਾ ਹੀ ਸ਼ੁਦਾਈ ਨੀ ਓ ਸਰ੍ਹੋਂ ਫੁੱਲੇ ਰੰਗ ਦਾ
ਥਾਂ ਗੁੱਤਾਂ ਦੀ ਸੀ ਜੂੜਾ ਮੈਂ ਬਣਾਇਆ, ਸਈਓ ਨੀ ਮੇਰਾ...

ਚੜ੍ਹਿਆ ਖੁਮਾਰ ਉਦ੍ਹੀ ਦੀਦ ਦਾ ਨਜ਼ਰ ਨੂੰ
ਸਹਿਕਦੇ ਨੇ ਕੰਨ ਸਾਡੇ ਉਸਦੀ ਖ਼ਬਰ ਨੂੰ
ਪੱਲੇ ਕੁਝ ਵੀ ਨਾ ਸਾਡੇ ਕਿਸੇ ਪਾਇਆ, ਸਈਓ ਨੀ ਮੇਰਾ...

ਸਖੀਆਂ ਸਹੇਲੀਆਂ ਤੋਂ ਪੁੱਛ-ਪੁੱਛ ਹਾਰ ਗਈ
ਸੌ ਵਾਰੀ ਅੰਦਰ ਤੇ ਸੌ ਵਾਰੀ ਬਾਹਰ ਗਈ
ਉਹ ਨਜ਼ਰ ਨਾ ਕਿਤੇ ਮੈਨੂੰ ਆਇਆ, ਸਈਓ ਨੀ ਮੇਰਾ...

ਉਮਰ ਨਿਆਣੀ ਹਾਲੇ ਹੈ ਸਾਡੇ ਪਿਆਰ ਦੀ
ਤਾਂਹੀਓ ਤਾਂ ਵਿਛੋੜਾ ਜ਼ਿੰਦ ਪਲ ਨਾ ਸਹਾਰ ਦੀ
ਗੋਰੇ ਮੁਖੜੇ ਦਾ ਫੁੱਲ ਮੁਰਝਾਇਆ, ਸਈਓ ਨੀ ਮੇਰਾ...

ਦਿਲ ਦਾ ਉਹ ਸੱਚਾ ਬਸ ਭੈੜਾ ਹੈ ਜ਼ੁਬਾਨ ਦਾ
ਸੁਨੇਹਾ ਲੈ ਕੇ ਆਇਆ ਜਿਹੜਾ ਮੰਗਲ ਮਦਾਨ ਦਾ
ਭਾਬੋ ਆਖ ਕੇ ਉਹ ਇੰਝ ਫੁਰਮਾਇਆ, ਸਈਓ ਨੀ ਮੇਰਾ...

73/ਸ਼ਬਦ ਮੰਗਲ