ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਉਹ ਪਤਲੀ ਪਤੰਗ
ਤੇ ਨਾ ਗੋਰਾ ਉਦਾ ਰੰਗ
ਨਾ ਹਿਰਨੀ ਜਿਹੀ ਚਾਲ ਤੇ ਨਾ ਕੋਹ-ਕੋਹ ਲੰਮੇ ਵਾਲ
ਨਾ ਉਹ ਅਰਸ਼ਾਂ ਤੋਂ ਆਈ
ਤੇ ਨਾ ਪਰੀਆਂ ਦੀ ਉਹ ਕੋਈ ਭੈਣ ਬੇਲੀਓ
ਸਾਡੇ ਜੀਦੇ ਨਾਲ ਲੜ ਗਏ ਨੇ ਨੈਣ ਬੇਲੀਓ

ਨਾਜ਼ ਨਖ਼ਰੇ ਅਦਾਵਾਂ ਉਦੇ ਕੋਲ ਦੀ ਨਾ ਲੰਘੇ
ਗਹਿਣੇ ਗੱਟਿਆਂ ਦਾ ਚਾਅ ਉਦੀ ਸੋਚ ਨੂੰ ਨਾ ਡੰਗੇ
ਤੱਕ ਉਹਨੂੰ ਗਸ਼ ਸ਼ੋਖੀਆਂ ਨੂੰ ਪੈਣ ਬੇਲੀਓ, ਸਾਡੇ ਜੀਦੇ ਨਾਲ...

ਸੂਰਜ ਡੁੱਬਦਾ ਨਿਹਾਰੇ ਤੱਕੇ ਖਿੜਦੇ ਉਹ ਫੁੱਲ
ਜਦੋਂ ਪੜ੍ਹੇ ਕੋਈ ਕਿਤਾਬ, ਜਾਵੇ ਦੁਨੀਆਂ ਨੂੰ ਭੁੱਲ
ਗੀਤਾਂ ਗ਼ਜ਼ਲਾਂ ਦੀ ਉਹ ਬੜੀ ਹੈ ਸ਼ੁਦੈਣ ਬੇਲੀਓ, ਸਾਡੇ ਜੀਦੇ ਨਾਲ...

74/ਸ਼ਬਦ ਮੰਗਲ