ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੇ ਚਾਵਾਂ ਦੀ ਉਮਰ ਨਿਆਣੀ
ਤੂੰ ਛੱਡ ਕੇ ਨਾ ਜਾਈਂ ਮਹਿਰਮਾ
ਨੇਰੀ ਹੰਝੂਆਂ ਦੀ ਝਟ ਝੁਲ ਜਾਣੀ
ਤੂੰ ਛੱਡ ਕੇ ਨਾ ਜਾਈਂ ਮਹਿਰਮਾ

ਬੁਲੀਆਂ 'ਤੇ ਚੁਪ ਵਾਲੇ ਦੀਵੇ ਚੰਨਾ ਬਾਲ ਕੇ
ਰੱਖੂੰਗੀ ਮੈਂ ਕਿੰਝ ਭੁਲਾ ਖ਼ੁਦ ਨੂੰ ਸੰਭਾਲ ਕੇ
ਚੁਪ ਹੌਕਿਆਂ 'ਚ ਝਟ ਵਟ ਜਾਣੀ, ਤੂੰ ਛੱਡ ਕੇ ਨਾ...

ਪੈਂਡਾ ਤਨਹਾਈ ਦਾ ਨਾ ਹੋਣਾ ਸਾਥੋਂ ਗਾਹ ਵੇ
ਯਾਦਾਂ ਤੇਰੀਆਂ ਬਹਿਣਾ ਮਲ ਮਲ ਰਾਹ ਵੇ
ਜਿੰਦ ਝੌਰਿਆ ਦੇ ਵਿਚ ਘਿਰ ਜਾਣੀ, ਤੂੰ ਛੱਡ ਕੇ ਨਾ...

ਚੇਤਿਆਂ ਦੇ ਅੰਬਰਾਂ 'ਤੇ ਤਾਰੇ ਜਦ ਛਾਣਗੇ
ਵਿੰਹਦੇ ਵਿੰਹਦੇ ਹੀ ਮੁਖ ਤੇਰਾ ਬਣ ਜਾਣਗੇ
ਪਊ ਅਖੀਆਂ 'ਚ ਰਾਤ ਲੰਘਾਣੀ, ਤੂੰ ਛੱਡ ਕੇ ਨਾ...

77/ਸ਼ਬਦ ਮੰਗਲ