ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁੱਟਾਂ ਉੱਤੇ ਰੱਖੜੀ ਨੂੰ, ਵੱਟਿਆਂ ਤੇ ਤਕੜੀ ਨੂੰ
ਲਾਸ਼ ਲਈ ਲਕੜੀ ਨੂੰ, ਲੋਕੋ ਲੱਭਦੇ ਫਿਰੋਗੇ

ਰੱਖੀ ਸੁਕੀ ਖਾਣ ਵਾਲੇ, ਸ਼ੁਕਰ ਮਨਾਉਣ ਵਾਲੇ
ਬੋਲਾਂ ਨੂੰ ਪੁਗਾਉਣ ਵਾਲੇ, ਲੋਕੋ ਲੱਭਦੇ ਫਿਰੋਗੇ

ਪੀਂਘ ਦੇ ਹੁਲਾਰਿਆਂ ਨੂੰ, ਸੱਜਣ ਪਿਆਰਿਆਂ ਨੂੰ
ਇਸ਼ਕੇ ਦੇ ਮਾਰਿਆਂ ਨੂੰ, ਲੋਕੋ ਲੱਭਦੇ ਫਿਰੋਗੇ

ਸਿਰਾਂ 'ਤੇ ਦਸਤਾਰਾਂ ਨੂੰ, ਸਾਂਝੇ ਪਰਿਵਾਰਾਂ ਨੂੰ
ਬੰਦੇ ਈਮਾਨਦਾਰਾਂ ਨੂੰ, ਲੋਕੋ ਲੱਭਦੇ ਫਿਰੋਗੇ

ਸੋਨਾ ਬਿਨਾ ਖੋਟ ਦਾ, ਮੰਗਲ ਮਲੋਟ ਦਾ
ਹੱਕਦਾਰ ਵੋਟ ਦਾ, ਲੋਕੋ ਲੱਭਦੇ ਫਿਰੋਗੇ

79/ਸ਼ਬਦ ਮੰਗਲ