ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਦੇਸੀ ਹੋਇਆ ਚੰਨ, ਟੁੱਟੇ ਆਫਤਾਂ ਦੇ ਬੰਨ੍ਹ
ਹੜ੍ਹ ਹੰਝੂਆਂ ਦਾ ਦਸ ਕਿਵੇਂ ਥੰਮੀਏ
ਕਾਹਤੋਂ ਸਮੁੰਦਰੋਂ ਵਿਆਹਿਆ ਮੈਨੂੰ ਪਾਰ ਅੰਮੀਏ

ਸਾਡੀ ਮਾਂਗ 'ਚ ਸੰਧੂਰ
ਪਰ ਮਾਹੀਆ ਕੋਹਾਂ ਦੂਰ
ਸਧਰਾਂ ਦੇ ਪਾਣੀ ਤੇ ਵੀ ਕਾਈ ਜ਼ੰਮੀਏ

ਜਦੋਂ ਵੀਜ਼ਾ ਸਾਡਾ ਲੱਗੂ
ਨਾ ਰੁੱਤ ਜੋਬਨੇ ਦੀ ਲੱਭੂ
ਉਮਰ ਵਿਛੋੜਿਆਂ ਦੀ ਬੜੀ ਲੰਮੀ ਏ

ਇਹ ਕੀ ਵਰਤਿਆ ਏ ਭਾਣਾ
ਨੀ ਮੈਂ ਬਾਲੜੀ ਕੀ ਜਾਣਾ
ਅਸੀਂ ਮਰਦੇ ਹਾਂ ਨਿੱਤ ਤੇ ਨਿੱਤ ਜੰਮੀਏ

ਜਿਹੜੇ ਖਾਬ ਸੀ ਸਜਾਏ
ਗਏ ਮਰ ਮੁੱਕ ਮਾਏ
ਵਾਂਗੂੰ ਮੰਗਲ ਦੇ ਹਿਜ਼ਰਾਂ ਦੇ ਮਹਿਲੀਂ ਘੁੰਮੀਏ

82/ਸ਼ਬਦ ਮੰਗਲ