ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲਾਂ ਗੱਲਾਂ ਵਿਚ ਗੱਲ ਕਹਿਣ ਦੀ ਅਦਾ
ਸੁਹਣਿਆਂ ਤੋਂ ਸਿਖ ਲੈ ਤੂੰ ਸਿਖ ਲੈ ਦਿਲਾ
ਟੁਰੇ ਜਾਂਦੇ ਦਿਲ ਲੁਟ ਲੈਣ ਦੀ ਅਦਾ
ਸੁਹਣਿਆ ਤੋਂ ਸਿਖ ਲੈ ਤੂੰ ਸਿਖ ਲੈ ਦਿਲਾ

ਬੁਲ੍ਹੀਆਂ ਦੀ ਥਾਂ ਤੇ ਅੱਖਾਂ ਨਾਲ ਹਸਣਾ
ਨੇੜੇ ਨੇੜੇ ਆਉਣਾ ਨਾਲੇ ਪਾਸੇ ਵਟਣਾ
ਐਂਵੇ ਝੂਠੀ-ਮੂਠੀ ਰੁਸ ਬਹਿਣ ਦੀ ਅਦਾ

ਆਪ ਹੀ ਵਕੀਲ ਨਾਲੇ ਜੱਜ ਆਪ ਨੇ
ਸੁਹਣਿਆਂ ਨੂੰ ਤਾਂ ਹੁੰਦੇ ਸੌ ਖੂਨ ਮਾਫ਼ ਨੇ
ਸਭ ਲੁੱਟ-ਪੁੱਟ ਪਾਸਾ ਵੱਟ ਲੈਣ ਦੀ ਅਦਾ

ਦੱਸੀਏ ਕੀ ਇਹਨਾਂ ਜੋ ਕਮਾਲ ਕੀਤੇ ਨੇ
ਮੰਗਲ ਜਿਹੇ ਲੱਖਾਂ ਹੀ ਕੰਗਾਲ ਕੀਤੇ ਨੇ
ਉਤੋਂ ਭੋਲੇ ਭਾਲੇ ਬਣੇ ਰਹਿਣ ਦੀ ਅਦਾ

ਜ਼ੁਲਫ਼ਾਂ ਦੇ ਕਿੰਝ ਸੱਪ ਉਡਣੇ ਬਣਾਉਣੇ ਨੇ
ਉਡਦੇ ਪੰਛੀ ਕਿੰਝ ਅੰਬਰਾਂ 'ਚੋਂ ਲਾਹੁਣੇ ਨੇ
ਜ਼ੁਲਫ਼ਾਂ ਨੂੰ ਨਾਗ ਬਣਾ ਲੈਣ ਦੀ ਅਦਾ
ਸੁਹਣਿਆਂ ਤੋਂ ਸਿੱਖ ਲੈ ਤੂੰ ਸਿੱਖ ਲੈ ਦਿਲਾ

84/ਸ਼ਬਦ ਮੰਗਲ