ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਦਾਨ ਦੇ ਗੀਤਾਂ ਦੀ ਆਪਣੀ ਹੀ ਇੱਕ ਆਭਾ ਹੈ। ਉਸਦੇ ਗੀਤ ਕਿਧਰੇ ਵੀ ਹੋਛੇਪਨ ਦੀ ਵਕਾਲਤ ਕਰਦੇ ਹੋਏ ਪ੍ਰਤੀਤ ਨਹੀਂ ਹੁੰਦੇ। ਉਸਦੇ ਗੀਤਾਂ ਵਿੱਚ ਪਿਆਰ ਦੇ ਸੁੱਚੇ ਅਤੇ ਸਜਰੇ ਅਹਿਸਾਸਾਂ ਦੀ ਬੜੀ ਦਿਲਕਸ਼ ਪੇਸ਼ਕਾਰੀ ਹੋਈ ਹੈ। ਉਸਦੇ ਗੀਤ ਕਿਸੇ ਵੀ ਸਭਿਅਕ ਮਹਿਫ਼ਲ ਦਾ ਸ਼ਿੰਗਾਰ ਬਣਨ ਦੀ ਸ਼ਕਤੀ ਰੱਖਦੇ ਹਨ।

ਮੰਗਲ ਮਦਾਨ ਦੀ ਕਲਮ ਤੋਂ ਹੋਰ ਵੀ ਵਡੇਰੀਆਂ ਪ੍ਰਾਪਤੀਆਂ ਦੀਆਂ ਆਸਾਂ ਸਨ ਪਰੰਤੂ ਮਿੱਠੀ ਖੂਹੀ ਦੇ ਇਸ ਅੰਮ੍ਰਿਤ ਨੂੰ ਡੀਕ ਕੇ ਮੌਤ ਵੀ ਜਿਵੇਂ ਅਮਰ ਹੋ ਗਈ ਹੋਵੇ। ਉਹ ਛੇਤੀ ਹੀ ਸਾਥੋਂ ਵਿਛੜ ਗਿਆ, ਤਸੱਲੀ ਦੀ ਗੱਲ ਇਹ ਹੈ ਕਿ ਉਸ ਦੀ ਲਿਖਤ ਨੂੰ ਉਸਦੇ ਸੁਹਿਰਦ ਪੁੱਤਰ ਹਿਰਦੇਪਾਲ ਨੇ ਸੰਭਾਲਣ ਦਾ ਯਤਨ ਕੀਤਾ ਹੈ। ਇਹ ਚੰਗੀ ਗੱਲ ਹੈ। ਅਜਿਹਾ ਹੋਣ ਨਾਲ ਮਿੱਠੀ ਖੂਹੀ ਦਾ ਇਹ ਅੰਮ੍ਰਿਤ ਕਿੰਨਿਆਂ ਹੀ ਪਿਆਸਿਆਂ/ਅਭਿਲਾਸ਼ੀਆਂ ਦੀ ਜ਼ਿੰਦਗੀ ਨੂੰ ਸ਼ਰਸਾਰ ਕਰਦਾ ਰਹੇਗਾ।

"'ਤਰਲੋਕ ਸਿੰਘ ਆਨੰਦ (ਡਾ.)
"'4053, ਅਰਚਨਾ ਭਵਨ,
"'ਅਰਬਨ ਅਸਟੇਟ, ਫੇਜ਼-2
"'ਪਟਿਆਲਾ।"'