ਪੰਨਾ:ਸ਼ਰਾਬ ਕੌਰ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਕਿ ਸ਼ਰਾਬ ਸਮੁੰਦ੍ਰ ਵਿਚੋਂ ਨਿਕਲੀ। ਕਿਉਕਿ ਜੇ ਇਹ ਗਲ ਸਚ ਸੀ ਤਾਂ ਇਕੋ ਵਾਰੀ ਕਿਉ ਵੰਡੀ ਗਈ,ਅਜ ਕਲ ਤਾਂ ਗੁੜ ਸਕੜ ਕਾਕੇ ਲੋਕੀ ਪੀ ਰਹੇ ਹਨ। ਹਾਂ ਜੇ ਕਦੀ ਸ਼ਰਾਬ ਕਢਣ ਦੀ ਜੁਗਤ ਨਿਕਲੀ ਪੁਰਾਣਾ ਵਾਲੇ ਲਿਖਦੇ ਤਾਂ ਭਾਵੇਂ ਠੀਕ ਬਿਵਸਥਾ ਹੁੰਦੀ।ਹੋਰ ਸਾਰੇ ਪਦਾਰਥਾਂ ਦੀ ਇਸਥਿਰਤਾ ਮੰਨੀ ਗਈ ਹੈ:ਜਿਹਾਕੁ ਅੰਮ੍ਰਿਤ ਦਾ ਕੁੰਡ ਸਵਰਗ ਵਿਚ ਬਿਖ ਸ਼ਿਵ ਜੀ ਦੇ ਕੰਠ ਵਿਚ ਆਦਿ ਸਭੇ ਇਸਥਿਰ ਹਨ। ਫੇਰ ਸ਼ਰਾਬ ਕਿਉਂ ਮਾਰੀ ਮਾਰੀ ਫਿਰੀ। ਤੇ ਗੁੜ ਸਕ ਆਦਿ ਲਿਟ ਵਿਚੜਕਾ ਕੇ ਕਢੀਂਦੀ ਰਹੀ।

ਭਲਾ ਜੀ ਸਾਨੂੰ ਇਨ੍ਹਾਂ ਝੇੜਿਆਂ ਨਾਲ ਕੀ ? ਗਲ ਤਾਂ ਅਸਲ ਇਹ ਹੈ, ਕਿ ਜੇਕਰ ਇਹੋ ਸ਼ਰਾਬ ਦੀ ਉਤਪਤੀ ਠੀਕ ਹੈ ਤਾਂ ਸੋਚੋ ਕਿ ਮੋਹਨੀ ਨੈ ਤਾਂ ਮੌਤ ਦੇ ਰੋਗਾਂ ਦੀ ਖਾਣ ਸ਼ਰਾਬ ਦੇਵਤਿਆਂ ਦੇ ਵੈਰੀ ਨੂੰ ਪਿਲਾਈ। ਫੇਰ ਅਸੀਂ ਲੋਕ ਜਾਣ ਬੁਝ ਕੇ ਕਿਉਂ ਰੋਗ ਤੇ ਮੌਤ ਸਹੇੜਦੇ ਹਾਂ ਦੇਖੋ ਇਸ ਦਾ ਪ੍ਰਤੱਖ ਫਲ ਕੀ ਹੋਇਆ,ਦੈਂਤ ਬੇਸੁਧ ਹੋ ਗਏ,ਅਕਲ ਗਵਾ ਬੈਠੇ ਰਤਨਾਂ ਦੀ ਵੰਡ ਵੇਲੇ ਧੋਖਾ ਖਾ ਬੈਠੇ ਜਦ ਹੋਸ਼ ਆਈ ਤੇ ਸੋਚਿਆ ਤਾਂ ਲਗੇ ਜੁਧ ਕਰਨ ਅਮ੍ਰਾਵਤੀ ਦੀ ਲੁਟ ਵਿਚ ਉਹ ਰਤਨ ਫੇਰ ਹੱਥ ਆਏ ਫੇਰ ਖੁਹਾਏ,ਫੇਰ ਲੁਟੇ ਮਾਰੇ ਕਈ ਵੇਰਾਂ ਇਸ ਪ੍ਰਕਾਰ ਲੁਟੀਂਦੇ ਰਹੇ। ਪਰ ਅਫਸੋਸ! ਮਹਾਂਅਫਸੋਸ! ਦੈਂਤ ਸ਼ਰਾਬ ਪੀਣੋ ਨਾ ਟਲੇ।

ਪ੍ਰਤੱਖ ਪ੍ਰਹਲਾਦ ਦੀਆਂ ਕਾਰਮਾਤਾਂ ਹਨ ਹਰਨਾਖਸ਼ ਦੇਖਦਾ ਸੀ ਕਿ ਪਾਣੀ ਵਿਚ ਨਹੀ ਡੁੱਬਾ,ਪਰਬਤ ਥੋਂ ਸੁਟਿਆਂ ਨਹੀਂ ਮੋਇਆ। ਅੱਗ ਵਿਚ ਪਾਇਆਂ ਨਹੀ ਸ www.panjabdigilib.org