ਵੜਿਆ।ਪਰ ਫੇਰ ਬੀ ਇਸੇ ਸ਼ਰਾਬ ਖਾਨਾ ਖਰਾਬ ਦੀ ਉਨਮਤਤਾ ਵਿਚ ਇਹੋ ਕਹਿੰਦਾ ਸੀ "ਕਿ ਤੇਰਾ ਰਖਣਹਾਰਾ ਕੌਣ ਹੈ,ਜੇ ਹੈ ਤਾਂ ਕਿਥੇ ਹੈ"। ਗੱਲ ਕੀ ਇਸੇ ਸ਼ਰਾਬ ਦੀ ਘੂਰਮਤਾਈ ਵਿਚ ਨਰਸਿੰਘ ਦੇਵ ਦੇ ਹੱਥੋਂ ਪਾੜਿਆ ਗਿਆ ਵੱਡੇ ਸ਼ੌਕ ਦੀ ਗੱਲ ਹੈ, ਕਿ ਇਡੇ ਤੇਜਸਵੀ ਪ੍ਰਤਾਪੀ ਰਾਜਾ ਦਾ ਮਰਨਾ ਸੁਣ ਕੇਬੀ ਦੈਤਾਂ ਨੈ ਨਾ ਛੱਡੀ। ਦੇਖੋ ਸਾਰੇ ਮਧ ਕੈਟਭ ਸੁੰਭ ਨਿਸ਼ੁੰਭ ਬ੍ਰਿਤਾਸੁਰ ਮਹਖਾਸੁਰ ਆਦਿ ਸੂਰਬੀਰ ਸ਼ਰਾਬ ਦੀ ਮਸਤੀ ਵਿਚ ਹੀ ਸਰਬੰਸ ਨਾਸ ਕਰ ਗਏ। ਪਰ ਇੰਨਾ ਨਾ ਸੋਚਿਆ ਕਿ ਕਿਸ ਨਿਕਾਰੀ ਚੀਜ ਪਿਛੇ ਨਸ਼ਟ ਹੁੰਦੇ ਹਾਂ!
ਤ੍ਰੇਤਾ ਵਿਚ ਤਾਂ ਪ੍ਰਗਟ ਹੀ ਹੈ ਕਿ ਰਾਵਣ ਮਹਾਰਾਵਣ ਆਦਿਕਾਂ ਦੇ ਘਰਾਣੇ ਸ਼ਰਾਬ ਦੀ ਕ੍ਰਿਪਾ ਨਾਲ ਹੀ ਨਸ਼ਟ ਹੋਏ। ਕਿਆ ਸੋਚ ਸਮਝ ਨਹੀਂ ਸਕਦੇ ਸਨ, ਕਿ ਮਨੁੱਖ ਤੇ ਬਾਂਦਰਾਂ ਦੇ ਹੱਥੋਂ ਪਰਜੈ ਜੋ ਨਿਤ ਦਾ ਅਹਾਰ। ਪਰ ਸ਼ਰਾਬ ਦੀ ਕ੍ਰਿਪਾ ਇਹੋ ਜਿਹੀ ਸੀ ਕਿ ਸਮਝ ਸੁਫਨੇ ਵਿਚ ਵੀ ਨਹੀਂ ਆਉਂਦੀ ਸੀ।
ਆਪ ਲੋਕ ਜਾਣਦੇ ਹੋਵੋਗੇ ਕਿ ਬ੍ਰਹਸਪਤ ਦਾ ਪੁੱਤਰ ਕਚ ਸ਼ੁਕ੍ਰ ਜੀ ਪਾਸੋਂ ਸੰਜੀਵਨੀ ਵਿਦਿਆ ਸਿਖਣ ਆਇਆ। ਸ਼ੁਕ੍ਰ ਦੀ ਧੀ ਦੇਵਾਜਾਨੀ ਕਚ ਪੁਰ ਆਸ਼ਕ ਹੋ ਗਈ। ਪਰ ਦੈਂਤਾਂ ਨੈ ਦਾਉ ਪਾਕੇ ਉਸ ਨੂੰ ਮਾਰ ਦਿੱਤਾ, ਭਾਈ ਦੇਵਤੇ ਤਾਂ ਅੱਗੇ ਹੀ ਅਮਰ ਹਨ, ਤਿਸਪੁਰ ਸਾਡੇ ਗੁਰੂ ਦੀ ਸੰਜੀਵਨੀ ਵਿਦਿਆ ਪਾ ਕੇ ਤਾਂ ਸਾਡੇ ਸਿਰ ਹੋਰ ਬੀ ਸ਼ੇਰ ਹੋ ਜਾਣਗੇ। ਸ਼ੁਕ੍ਰ ਦੀ ਧੀ ਨੈ ਪਿਉ ਨੂੰ ਕਹਕੇ ਕਚ ਨੂੰ ਫੇ
Digitized by Panjab Digital Library/ www.panjabdigilib.org