ਲਗਣ ਨਾਲ ਸਰੀਰ ਤਿਆਗਦੇ ਹਨ ਤੇ ਬੇਦੋਸ ਬਧਕ ਦੇ ਸਿਰ ਭਾਂਡਾ ਭਜਦਾ -੯ ਹੈ। ਅਰ ਸ਼ਰਾਬ (ਜਿਸ ਨੈ ਪਠੇ ਲਗ ਕੇ ਇਡੇ ਵਡੇ ਆਦਮੀ ਨੂੰ ਜਗਤ ਥੋਂ ਚੁਕ ਲਿਆ) ਨੂੰ ਕੋਈ ਦੋਸ ਨਹੀਂ ਦਿੰਦਾ। ਕੈਰਵਾਂ ਪਾਡਵਾਂ ਦੀ ਜੂਏਬਾਜ਼ੀ ਪਤੀ ਦੀ ਬੇਪਤੀ, ਲਾਖ ਦੇ ਮੰਦ੍ਰ ਦਾ ਸੜਨਾ, ਬਨਬਾਸ ਭੋਗਣਾ, ਓੜਕ ਜੁਧ ਤੇ ਵੰਸਾਂ ਦਾ ਨਾਸ, ਸਾਰੇ ਉਪਦ੍ਰਵ ਸ਼ਰਾਬ ਦੇ ਖੜੇ ਕੀਤੇ ਹੋਏ ਹਨ।
ਲਓ ਹੁਣ ਕਲਯੁਗ ਦਾ ਭਯਾਣਕ ਹਾਲ ਸੁਣੋ। ਕਿਸੇ ੨[1] ਧਰਮਗਯ ਰਾਜਾ ਨੈ ਤਾਂ ਸ਼ਰਾਬ ਸ਼ਰਾਬੀ ਪੁਰ ਕਰੜੇ ਦੰਡ ਰਖਕੇ ਸ਼ਰਾਬ ਨੂੰ ਮਾਨੋ ਦੇਸ ਨਿਕਾਲਾ ਦੇ ਛੱਡਿਆ, ਜੇ ਕੋਈ ਕਢਦਾ ਜਾਂ ਪਂੀਂਦਾ ਫਾੜਿਆ ਗਿਆ,ਤਾ ਉਸਦੀ ਉਹ ਭੁਗਤ ਸੁਆਰੀ ਬਾਕੀ ਦਿਆਂ ਨੂੰ ਕੰਨ ਹੋ ਗਏ। ਕਿਉਂਕਿ ਉਹ ਜਾਣਦੇ ਸਨ: ਸ੍ਰੀ ਮੁਖਵਾਕ:-
ਮਦਕਰ ਮਤ ਭਏ ਜੇ ਰਾਜਾ॥ ਉਠਕੇ ਗਏ ਐਸ ਹੀ ਰਾਜਾ॥
ਕਈ ਕੁ ਆਪ ਤਾ ਨਹੀਂ ਪੀਂਦੇ ਸਨ ਪਰ ਪ੍ਰਜਾ ਨੂੰ ਰੋਕ ਨਹੀ ਸੀ। ਬਾਜੇ ਰਾਜੇ ਇਸ ਡੌਲ ਦੇ ਬੀਤੇ ਹਨ ਕਿ ਰਾਜ ਪ੍ਰਬੰਧ ਵੇਲੇ ਤਾਂ ਪੀਂਦੇ ਰਹੇ, ਪਰੰਤ ਜਦ ਰਾਜ ਤਿਆਗ ਕੇ ਬਨ ਵਿਚ ਜਾ ਬੈਠੇ ਤਾਂ ਸ਼ਰਾਬ ਨੂੰ ਬੀ ਤਿਲਾਞਣੀ ਦੇ ਗਏ।[2] ਪਰ ਕਈ ਬਹਾਦਰ ਤਾਂ ਜੰਗਲ ਵਿਚ ਬੀ ਭਾਠੀਆਂ ਚਾੜ੍ਹਦੇ ਰਹੇ।
ਲੋਕਾਂ ਦਾ ਇਹ ਹਾਲ ਸੀ ਕਿ ਪਹਲੇ ਸਮਿਆਂ ਵਿਚ ਗੋਂਡ ਭੀਲ ਆਦਿ ਨੀਚ ਜਾਂਤਾਂ ਦੇ ਲੋਕ ਹੀ ਬਹੁਤ ਪੀਂਦੇ ਸਨ