ਸਮੱਗਰੀ 'ਤੇ ਜਾਓ

ਪੰਨਾ:ਸ਼ਰਾਬ ਕੌਰ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੪

ਹਰ ਹਨੇਰੇ ਤਾਂ ਇਸ ਅੰਗ੍ਰੇਜ਼ੀ ਸਮੇਂ ਦੇ ਸੂਰਜ ਦੇ ਚੜ੍ਹਿਆਂ ਮਿਟ ਗਏ ਪਰ ਇਹ ਅਜਾਈਂ ਮੌਤ ਦਾ ਮੂਲ ਕਾਰਣ ਸ਼ਰਾਬ ਨਿਰਭੈ ਹੋ ਕੇ ਵਧੀ। ਭਾਵੇਂ ਸਰਕਾਰ ਸੰਪਤ ਭੰਡਾਰ ਨੈ ਯੂਗਤ ਨਾਲ ਬਾਨਣੂ ਬੰਨੇ ਹਨ। ਠੇਕੇ ਆਬਕਾਰੀ ਦੇ ਦਿਨੋਂ ਦਿਨ ਮੰਹਗੇ ਹੁੰਦੇ ਜਾਂਦੇ ਹਨ। ਮਸੂਲ ਇਨਾਂ ਕੁ ਵਧਿਆ ਕੇ ਜਿਹੜੀ ਬਰਾਬ ਅਗੇ ਦੋ ਆਨੇ ਬੋਤਲ ਮਿਲਦੀ ਸੀ। ਉਹ ਸਵਾ ਡੂਢ ਏਕ ਰਹੀ ਹੈ। ਪਰ ਅਸ਼ਕੇ ਸਾਡੇ ਦੇਸੀਆਂ ਦੀ ਸਮਝ ਦੇ! ਗ੍ਵਰਨਮਿੰਟ ਦੇ ਆਸ੍ਯ ਨੂੰ ਬਿਲਕੁਲ ਉਲਟ ਜਾਤਾ। ਮੰਹਗੀ ਤੇ ਔਗਣ ਭਰੀ ਹੋਣ ਕਰਕੇ ਉਸਦਾ ਤਿਆਗ ਨਾ ਕੀਤਾ। ਸਗੋਂ ਮੰਹਗੀ ਚੀਜ ਨੂੰ ਉਤਮ ਤੇ ਵਧੀਆ ਸਮਝਿਆ। ਗ੍ਰੀਬ ਲੋਕ ਤਾਂ ਗਹਣਾ ਕਪੜਾ ਭਾਂਡਾ ਜੋ ਕੁਝ ਪਾਸ ਹੋਇਆ ਗਹਣੇ ਪਾਕੇ ਲਗੇ ਕਲੇਜਾ ਲੂਹਣ ਤੇ ਸਾਹੂਕਾਰ ਲੋਕ ਮੰਹਗ ਨੂੰ ਵਡਿਆਈ ਜਾਣਕੇ ਲਗੇ ਧਨ ਫੂਕਣ। ਇਕ ਏਕ ਰਾਤ ਦੇ ਸ਼ਰਾਬੀ ਜਸ਼ਨ ਵਿਚ ਸੈਂਕੜੇ ਰੁਪੇ ਸ਼ਰਾਬ ਸਿਰ ਪੀੜ ਕੈ ਤੇ ਬੇਸੁਧੀ ਦੀ ਖਾਤਰ ਖਰਚ ਉਠਣ ਲਗੇ।

ਇਸ ਵੇਲੇ ਕੋਈ ਹੀ ਦੇਸ ਮੁਲਖ ਰਾਜ ਖਾਲੀ ਹੋਊ ਜਿਥੇ ਸ਼ਰਾਬ ਕੌਰ ਦੇ ਘੁੰਗਰੂ ਨਾ ਛਣਕਦੇ ਹੋਣ। ਕੋਈ ਕੌਮ ਅਜੇਹੀ ਨਾ ਹੋਵੇਗੀ, ਜਿਸ ਵਿਚ ਗੁਪਤ ਜਾਂ ਪਰਗਟ ਸ਼ਰਾਬ ਕੌਰ ਦੇ ਡੇਰੇ ਨਾ ਲਗੇ ਹੋਣ। ਇਸੇ ਪ੍ਰਬਲ ਪ੍ਰਵਿਰਤੀ ਨੈ ਇਸ ਦੀ ਦਿਗ ਬਿਜ੍ਯਤਾ ਸਿਧ ਕੀਤੀ ਹੈ। ਬਸ ਕੋਈ ਆਕੀ ਨਹੀ। ਇਹ ਸਮਝੋ ਕਿ ਸਬ ਸ਼ਰਾਬ ਖਾਨਮ ਬਹਾਦਰ ਦੀ ਈਨ ਮਨ ਗਏ ਹਨ। ਭਾਂਵੇ ਕਈ ਮਤ ਏਸ