ਪੰਨਾ:ਸ਼ਰਾਬ ਕੌਰ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਵਿਰੋਧੀ ਹਨ,ਪਰ ਇਸ ਦਾ ਤੇਜ ਤੇ ਲਾਲੀ ਉਹ ਮਨਮੋਹਨ ਝਲਕ ਦਿਖਾਉਂਦੇ ਹਨ,ਕਿ ਨਿਜ ਮਤਾਂਬੋ ਬੇਪਰਵਾ ਹੋਕੇ, ਇਸ ਦੀ ਦੀਨ ਵਿਚ ਆਉਂਦੇ ਜਾਂਦੇ ਹਨ, ਇਸ਼ਕ ਰਕੇ ਵਿਰੋਧੀਆਂ ਦਾ ਪਾਣੀ ਨਹੀ ਚੜ੍ਹਦਾ। ਇਸ ਵੇਲੇ ਸ਼ਰਾਬ ਦੀ ਪ੍ਰਬਲ ਪ੍ਰਵਿਰਤੀ ਤੇ ਸਰਬ ਬਿਜੈਤਾ ਦੀ ਜਵਾਨੀ ਦਾ ਸੂਰਜ ਠੀਕ ਦੁਪਹਰ ਪੁਰ ਹੈ। ਪਰੰਤ ਦੇਸ਼ ਹਿਤੈਸ਼ੀ ਸਜਨਾਂ ਦੇ ਜਤਨਾਂ ਨਾਲ ਜੋ ਨਸ਼ਾਨਾਸ਼ਕ ਮੰਡਲੀਆਂ ਲਾਣ ਰਹੀਆਂ ਹਨ। ਅਤੇ ਵਿਦਵਾਨਾਂ ਦੀਆਂ ਮਿਹਨਤਾਂ ਨਾਲ ਜਿਨਾਂ ਨੈ ਇਸ ਦੀਆਂ ਜੜ੍ਹਾਂ ਪੁਟਣ ਦਾ ਪ੍ਰਣ ਧਾਰ ਲੀਤਾ ਹੈ। ਜਿਹਾਕੁ ਮਿਸ਼ਰ ਈਵੈਂਨਸ ਸਾਹਬ ਤੇ ਸੀਯਤ ਕੇਨ ਸਾਹਬ ਐਮ ਪੀ ਸ਼ਰਾਬ ਤੇ ਸਾਰੇ ਨਸ਼ਿਆਂਬੋ ਦੇਸ ਨੂੰ ਬਣਾਉਣ ਦਾ ਪਰਮ ਜਤਨ ਕਰ ਰਹੇ ਹਨ। ਇਹ ਪ੍ਰਤੀਤ ਹੁੰਦਾ ਕਿ :-

ਜੋ ਪਹੁੰਚੇ ਨਿਜ ਹਦ ਕੋ ਤਾਬਿ ਗਿੜਾਵਤ ਮੀਚ
ਨਲ ਬਲ ਜਲ ਊਚੋ ਚੜ੍ਹੈ ਅੰਤ ਨੀਚ ਕੋ ਨੀਚ।

ਅਰਥਾਤ ਜੋ ਆਪਣੀ ਹਦ ਨੂੰ ਪਹੁੰਚ ਜਾਦਾ ਹੈ ਉਸਨੂੰ ਮੌਤ ਪਟਕ ਦਿੰਦੀ ਹੈ; ਜਿਕੁਰ ਫੁਹਾਰੇ ਦਾ ਪਾਣੀ ਉਪਰ ਚੜ੍ਹ ਜਾਂਦਾ ਹੈ, ਫੇਰ ਨੀਚ ਨਿਵਾਣ ਨੂੰ ਹੀ ਡਿਗਦਾ ਹੈ।