ਪੰਨਾ:ਸ਼ਰਾਬ ਕੌਰ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਸ੍ਰੀਮਹਾਰਾਣੀਸ਼ਰਾਬਕੌਰ।

ਪ੍ਰਸ਼ਨਾਵਲੀ

ਇਕ ਦਿਨ ਇਕ ਸੁੰਦਰ ਮਕਾਨ ਵਿਚ ਬਹੁਤ ਸਾਰੇ ਸ਼ਰਾਬੀ ਜੋ ਮਿਲਕੇ ਬੈਠੇ,ਲਗੇ ਸ਼ਰਾਬੀ ਦੀਅਾਂ ਵਡਿਆਈਆਂ ਕਰਨ।ਦੈਵ ਨੇਤ ਉਨ੍ਹਾਂ ਪਿਅਕੜਾਂ ਵਿਚ ਇਕ ਇਸ ਪਾਣੀ ਦੀ ਅੱਗ ਡਰਾਕਲ ਬੀ ਬੈਠਾ-ਸੀ।ਸੁਣਕੇਰਹ ਨਾਸਕਿਅਾ ਝਟ ਬੋਲ ੳੁਠਿਅਾ। ਕੀ ਤੁਸੀ ਇਸ ਕਲੇਜੇ ਸਾੜਨੀ ਉਤੇ ਮਰ ਰਹੇ ਹੋ,ਅਰਤਨਧਨ ਧਰਮਬੁਧ,ਵਿਦਯਾ ਤੇ ਲੋਕ ਪ੍ਰਲੋਕ ਦਾ ਨਾਸ ਕਰ ਰਹੇ ਹੋ।ਆਓਪਰਮੇਸੁਰ ਦੇ ਵਾਸਤੇ,ਇਸ ਚੁੜੇਲ ਦਾ ਸੰਗ ਛਡੋ।ਇਹ ਪਾਣੀ ਵਰਗਾਸੀਤਲ ਸਾਂਤ ਦੇਣ ਵਾਲਾ ਬਚਨ ਸ਼ਰਾਬੀਆਂ ਦੇ ਤਤੇ ਤੇਲ ਵਰਗੇ ਹਿਰਦੇ ਤੇ ਪੈਦਿਆਂ ਹੀ ਭੜਕ ਉਠਿਆ।

ੳੁਨ੍ਹਾਂ ਵਿਚੋਂ ਇਕ ਜਣਾ ਗੁਸੇਦੀ ਅਗਵਿਚ ਸੜਦਾ ਹੋਇਆ ਬੋਲਿਆ।ਇਹ ਸ਼ਰਾਬ! ਧਨੰਤਰਵੈਦ ਦੀ ਖਾਸ ਦਵਾ ਸਰਬ ਰੋਗਾਂ ਦੀ ਜੜ੍ਹਾਂ ਪੁਟਣ ਵਾਲੀ ਹੈ ਜੇਕਰ ਮੁੜਦੇ ਨੂੰ ਬੀ ਪਿਲਾਓ ਤਾਂ ਦੋ ਘੜੀਆਂ ਵਾਸਤੇ ਜਰੂਰ ਹੀ ਉਠ ਬੈਠੇ ਜਾਦੂ ਹੈ ਜਾਦੂ।

ਦੂਜਾ ਸਾਰਗਾਹੀ ਬੋਲ ੳੁਠਿਅਾ,ਜੇਕਰ ਸੰਸਾਰ ਵਿਚ ਕੋੲੀ ਪਦਾਰਥ ਸਾਰ ਹੈ ਤਾਂ ਸ਼ਰਾਬ ਹੈ।ਰਤਾ ਪੀਕੇ ਵੇਖੋ ਤਾਂ ਪਤਾ ਲਗੇ,ਅੈਵੇਂ ਗਪਾਂ ਦਾ ਕੀਸ੍ਵਾਦ।