ਸਮੱਗਰੀ 'ਤੇ ਜਾਓ

ਪੰਨਾ:ਸ਼ਰਾਬ ਕੌਰ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬

ਤੀਸਰੇ ਭ੍ਰਿਤ ਜੀ ਬੋਲੇ ਮਹਾਰਾਜ ਜੀ ਜੇ ਕਦੀ ਮਹਾਰਾਣੀ ਸ਼ਰਾਬ ਕੌਰ ਦੇ ਦਰਬਾਰ ਦਾ ਦਰਸ਼ਨ ਕਰੋ ਤਾਂ ਹਾਰਿਆਨ ਹੋ ਜਾਓ। ਦੁਨੀਆਂ ਵਿਚ ਹਰੇਕ ਰਾਜੇ ਦੇ ਸਾਰੇ ਮੁਸਾਹਬ ਤੇ ਅਹਲਕਾਰ ਪੈਸਿਆਂ ਦੇ ਨੌਕਰ ਹੁੰਦੇ ਹਨ; ਰਾਜਾ ਦਾ ਦਿਲੀ ਖੈਰਖ੍ਵਾਹ ਕੋਈ ਨਹੀ ਹੁੰਦਾ; ਪਰੰਤ ਮਹਾਰਾਣੀ ਸ਼ਰਾਬ ਕੌਰ ਦੇ ਦਰਬਾਰੀਆਂ ਵਿੱਚੋਂ ਇਕ ਥੋਂ ਇਕ ਚੜ੍ਹਦਾ। ਜਿਥੇ ਮਹਾਰਾਣੀ ਦਾ ਪਾਣੀ ਡੁਲੇ ਲਹੂ ਡੁਹਲਣ ਨੂੰ ਤਿਆਰ। ਇਡੀ ਕਿਸਮਤ ਤੁਹਾਡੀ ਕਿਥੇ ਕਿ ਸਜੇ ਹੋਏ ਦਰਬਾਰ ਦਾ ਦਰਸ਼ਨ ਕਰ ਸਕੋ ਪਰ ਤੁਹਾਨੂੰ ਸਮਝਾਉਣ ਲਈ ਇਕ ਨਕਸ਼ਾ ਖਿੱਚ ਦਿਖਾਉਂਦੇ ਹਾਂ। ਰਾਜ ਸਿੰਘਾਸਣ ਪੁਰ ਸ੍ਰੀ ਮਹਾਰਾਣੀ ਸ਼ਰਾਬ ਕੌਰ [ਚਕ੍ਰਵਰਤੀ ਜਿਸਦੇ ਡੰਕੇ ਚੋਟ ਸਾਰੇ ਜਗ ਵਿਚ ਹੈ ਜਿਸਦੇ ਰਾਜ ਵਿਚ ਕਦੀ ਸੂਰਜ ਨਹੀ ਡੁਬਦਾ] ਬਿਰਾਜਮਾਨ ਹੈ। ਪਾਸ ਤਮਾਕੂ ਜੀ ਵਜੀਰ ਖਾਸ ਰੂਮੀ ਟੋਪੀ ਪਹਨੇ ਹਥ ਬੰਨੀ ਖੜੇ ਹਨ। ਦੂਜੇ ਪਾਸੇ ਅਫੀਮ ਦੇਵੀ ਅੰਤਰੰਗ ਸਖੀ ਪ੍ਰਾਈਵੇਟ ਸੈਕ੍ਰਟਰੀ ਚੀਨੀ ਲਬਾਸ ਪਹਨੇ ਆਪਨੇ ਹੰਕਾਰ ਵਿਚ ਮਸਤ, ਪਰ ਮਹਾਰਾਣੀ ਦੇ ਹੁਕਮਾਂ ਨੂੰ ਗੋਲੀ ਵਾਙੂ ਉਡੀਕਦੀ ਬੈਠੀ ਹੈ। ਰਤਾ ਕੁ ਅਗੇ ਭੰਗ ਦੇਵੀ ਰਾਣੀ ਜੀ ਦੀ ਰਸੋਇਣ ਤਿਆਰ ਹੈ। ਇਹ ਗੋਲੀ ਹਰ ਵੇਲੇ ਭੋਜਨ ਤਿਆਰ ਕਰਨ ਵਿਚ ਰਗੜੀਂਦੀ ਰੰਹਦੀ ਹੈ ਪਰ ਕੀ ਮਜਾਲ ਜੇ ਸੇਵਾ ਦੇ ਦੌਰ ਵਿਚ ਫਰਕ ਆਉਣ ਦੇਵੇ। ਚਰਸ ਖਾਸ ਟਹਲਣ ਹੈ, ਜੋ ਹਰ ਪ੍ਰਕਾਰ ਦੀ ਸੇਵਾ ਨਿਬਾਹੁੰਦੀ ਹੈ ਤੇ ਜਨਾਬ ਚੰਡੂ ਖਾਂ ਖਾਂਨ ਬਹਾਦਰ ਕਾਰਦਾਰੀ ਪੁਰ ਰੰਹਦੇ ਹਨ। ਪੋਸਤ ਜੀ ਜਮਾਦਾਰ ਹਜੂਰੀ ਸਿਰੋਪਾ ਪਹਨੇ: ਕਿ-