________________
ਜੇ ਨਾਲ ਰਸਤੇ ਚੁਆਉਣਾ ਬੁਰ ਹੈ, ਤਾਂ ਸੌਂਫ ਆਦਿਕ ਅਰਕ ਕਿਉ ਪੀਂਦੇ ਹੋ। ਅਜਿਹੀ ਨਿਰਦੋਸ ਵਸਤ ਦਾ ਨਾਉ ਕਦੀ ਕਲੇਜੇ ਸਾੜਨੀ ਤੇ ਡੈਣ ਚੁੜੇਲ ਨਹੀ ਰਖਣਾ ਚਾਹੀਏ। ਪਰ ਸਚ ਹੈ,ਆਪ ਇਸ ਅਨੰਦ ਖਾਲੀ ਹੋ। ਇਕ ਵੇਰੀ ਪੀਓ,ਫੇਰ ਇਕੁਰ ਕਹੋ, ਤਾਂ ਜਾਣੀਏ।
ਪੰਜਵੇ ਸ਼ਰਾਬੀ ਆਪਣੇ ਭਰਾਵਾਂ ਦੀ ਗਲ ਨੂੰ ਹੋਰ ਪਕਿਆਂ ਕਰਨ ਲਈ ਉਚਰੇ। ਅਹਾ ਹਾ! ਸੁਰਆਬ "ਅਰਥਾਤ ਦੇਵਤਿਆਂ ਦਾ ਪਾਣੀ" ਕਿਹਾ ਭਾਰੀ ਭਰਿਆ ਨਾਉ ਹੈ। ਰਵਾਲ ਕਵਿ ਨੈ ਇਸ ਦੀ ਕਿਡੀ ਉਪਮਾ ਕੀਤੀ ਹੈ।- ਕਬਿਤ:
(੧)ਜਾਹਰ ਜਹਾਨ ਬੀਚ ਪਯਾਰੀ ਸੁਰਾ ਅੰਬਾਕੀ ਜਾਹਿ ਪੀਏ ਮਹਿਖਾਸੁਰ ਮੁਰ ਦਿਯੋ ਖਿਤਾਬ ਹੈ। ਚੁੰਡ ਮੁੰਡ ਮੁੰਡਨ ਚਵਾਇ ਡਾਰੇ ਚੂਰ ਕਰ ਰੁੰਡਨ ਕੇ ਝੁੰਡ ਦੀਏ ਕੁੰਡਨ ਮੈਂ ਦਾਬ ਹੈ। ਰਵਾਲ ਕਾਵਿ ਕਾਰਨ ਅਨੰਦਤਾਕੀ ਸਿਧ ਹੋਤ, ਅਮ੍ਰਿਤ ਸਾਥ ਕਢੀ ਤਾਂਤੇ ਰਤਨ ਇਲਕਾਬ ਹੈ। ਸ਼ਿਵ ਤੇ ਸ਼ਕਾਰ ਲੈਕੇ ਰਾਮ ਤੇ ਰਕਾਰ ਲੈਕੇ, ਬਿਸ਼ਨੂੰ ਤੇ ਬਕਾਰ ਲੈ ਕੇ ਬਿਰ ਚੀ ਸ਼ਰਾਬ ਹੈ।।
(੧) ਅਰਥਾਤ:- ਇਹ ਗਲ ਜਹਾਨ ਵਿਚ ਪਰਗਟ ਹੈ ਕਿ ਸ਼ਰਾਬ ਦੇਵੀ ਨੂੰ ਪਿਆਰੀ ਹੈ। ਜਿਸ ਨੂੰ ਪੀਕੇ ਦੇਵੀ ਨੈ ਮਹਖਾਸਰ ਨਾਮੇਰਾਕਸ਼ ਨੂ ਮਰਿਆ। ਚੁੰਡ ਮੁੰਡ ਆਦਿ ਰਖਸਾਂ ਦੇ ਸਿਰ ਖੇਡ ਵਿਚ ਹੀ ਲਾਹ ਦਿਤੇ ਅਤੇ ਟੋਏ ਸਿਰਾਂ ਨਾਲ ਭਰ ਦਿਤੇ। ਗਵਾਲਤਵੀ ਕੰਹਦਾ ਹੈ ਕਿ ਖੁਸ਼ੀ ਸਰਾਬ ਪੀਕੇ ਹੁੰਦੀ ਹੈ। ਅਰ ਸ਼ਰਾਬ ਪੀਕੇ ਸਿਧ ਹੁੰਦਾ ਹੈ ਕਿ, ਇਹ ਅੰਮ੍ਰਿਤ ਨਾਲ ਨਿਕਲਣ ਕਰਕੇ ਰਤਨ ਕਹਾਉਂਦੀ ਹੈ। ਸ਼ਿਵ ਦਾ ਪਹਲਾ ਅਖਰ "ਸ਼" ਹੈ ਤੇ ਰਾਮ ਦਾ "ਰਾ" ਇਕੁਰ ਬਿਸ਼ਨ ਦਾ "ਬ" ਇਨਾ ਤਿਨਾ ਅਖਰਾਂ ਨੂੰ ਜੋੜੋ ਤਾਂ "ਸ਼ਰਾਬ" ਬਣਦੀ ਹੈ।