ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਾੜੀ ਹਾਲਤ 'ਚ ਉਸਨੂੰ ਲਭਦਾ ਹੋਇਆ ਆਉਂਦਾ ਹੈ। ਦੋਹੇ ਟਕਰਾਉਂਦੇ ਹਨ ਤੇ ਡਰ ਜਾਂਦੇ ਹਨ।)

ਗਨੀ ਖਾਂ

: ਕੌਣ ਏ..., ਕੌਣ! ਮ ਮੈਂ ... (ਅੱਖਾਂ ਮੀਚ ਲੈਂਦਾ ਹੈ) ਛੱਡ ਦਿਓ ਮੈਨੂੰ! ਛੱਡ ਦਿਓ...

ਨਬੀ ਖਾਂ

: ਗਨੀ ਮੈਂ ਹਾਂ! ਮੈਂ ਨਬੀ! ਅੱਖਾਂ ਖੋਲ! (ਉਸਨੂੰ ਝੰਜੋੜਦਾ ਹੈ) ਤੂੰ ਵੀ ਨਹੀਂ ਪਛਾਣਦਾ ਮੈਨੂੰ!

ਗਨੀ ਖਾਂ

:ਗੌਰ ਨਾਲ ਦੇਖਦਾ ਹੈ) ਵਿਸ਼ਵਾਸ ਹੀ ਨਹੀਂ ਰਿਹਾ! ਸਭੁ ਪਛਾਣਾਂ ਬਦਲ ਗਈਆਂ, ...ਪਿਘਲ ਗਈਆਂ। (ਡਰਿਆ ਹੋਇਆ) ਔਰੰਗਜ਼ੇਬ! ਇੱਕੋ ਵੇਲੇ ਇੰਨੇ..., ਇੰਨੇ ਸਾਰੇ ਔਰੰਗਜ਼ੇਬ! ਏਹ ਦੇਖ... ਹੌਂਕਦੇ ਫਿਰਦੇ!

ਨਬੀ ਖਾਂ

: ਤੈਨੂੰ ਈ ਸ਼ੋਕ ਚੜਿਆ ਸੀ... ਹਿੰਦੋਸਤਾਨ ਦੇਖਣਾ! ਔਰੰਗਜ਼ੇਬ ਤੋਂ ਬਾਦ ਦਾ... ਹਿੰਦੋਸਤਾਨ!

ਗਨੀ ਖਾਂ

: ਪਰ ਉਹ ਇੱਥੇ ਆਏ ਕਿਵੇਂ ...? ਇੰਨੀਆਂ ਸਦੀਆਂ ਬਾਦ ਵੀ... ਹਰ ਮੋੜ..., ਹਰ ਗਲੀ ’ਤੇ ਉਹੀ...

ਨਬੀ ਖਾਂ

: ਚੁੱਪ ਰਹਿ! ਮਰਵਾਏਂਗਾ! (ਹੱਥ ਜੋੜਦਾ ਹੈ) ਜੇ ਇੱਥੇ ਰਹਿਣਾ ਏ ਤਾਂ ਸਿੱਖਣਾ ਪਵੇਗਾ ... ਚੁੱਪ ਰਹਿਣ ਦੀ ਮਸ਼ਕ ਕਰ! (ਮੂੰਹ 'ਤੇ ਉਂਗਲ ਰਖਦਾ ਹੈ।)

(ਖ਼ਾਮੋਸ਼ੀ)

ਗਨੀ ਖਾਂ

: ਫੇਰ ਤਾਂ ਇਹ ਜੁਗ ਗੂੰਗਾ ਹੋ ਜਾਏਗਾ! (ਚੁੱਪੀ) ਇਸ ਨੂੰ ਜ਼ਬਾਨ ਦੇਣੀ ਬਣਦੀ ਏ... ਨਬੀ! ਬਾਜਾਂ ਵਾਲੇ ਨੇ ਸ਼ਾਇਦ ਇਸੇ ਲਈ ਭੇਜਿਆ ਸਾਨੂੰ!

ਨਬੀ ਖਾਂ

: ਕੌਣ ਸੁਣੇਗਾ? ਕਿਸਨੂੰ ਸੁਣਾਏਂਗਾ! ਸੂਬੇ ਨੂੰ? ਸੂਬਾ ਸਰਹਿੰਦ, ਮੀਸਣਾ ਹੋਇਆ ਹਿੰਦੂ ਹਿੰਦੂ ਚੰਘਾੜਦਾ ਫਿਰਦਾ। ਕੰਜਕਾਂ ਦੇ ਪੈਰ ਵੀ ਧੋਂਦਾ! ਮੈਂ ਦੇਖਿਆ ਉਸਨੂੰ ਸੱਤ ਸਾਲ ਦੇ ਅਬ ਦੇ ਮਗਰ...। ਅਬੁ... ਹਿਰਨੋਟੇ ਵਰਗਾ ਅਬੂ ਜਾਨ ਲੁਕੋਂਦਾ ਭੱਜਿਆ ਫਿਰਦਾ। ਮੂਹਰੇ ਪੁਲੀਸ ਤੇ ਪਿੱਛੇ ਭੀੜ। ਨਵਾਬ ਨੇ ਇਸ਼ਾਰਾ ਕੀਤਾ, ਪੁਲੀਸ ਨੇ ਗੋਲੀ ਚਲਾਈ ਤੇ ਅਬੂ ..., ਵਾਪਿਸ ਨੱਸ ਪਿਆ..., ਭੀੜ ਨੇ ਅੱਗ ਲਾਈ ਤੇ ਪੁਲੀਸ ਵਾਲਿਆਂ ਚੁੱਕਿਆ ਤੇ ..! (ਫਿੱਸ ਪੈਂਦਾ ਹੈ ਜਿਵੇਂ ਸਭ ਦੇਖ ਰਿਹਾ ਹੋਵੇ) ਧਰਮ ਦੀ ਜੈ ਦੇ ਨਾਹਰੇ ਲਗਦੇ ਰਹੇ। ਤੇ ਅਬੂ ਸੜਦਾ ਰਿਹਾ! ...ਤੇ ਉਹ ਸੂਬਾ ਸਰਹਿੰਦ, ਸਭ ਬਦਲ ਗਿਆ, ਹਾਂ, ਚੇਹਰਾ-ਮੋਹਰਾ, ਪਹਿਰਾਵਾ, ਬੋਲੀ

100:: ਸ਼ਹਾਦਤ ਤੇ ਹੋਰ ਨਾਟਕ