ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਬੀ ਖਾਂ

:ਉਨ੍ਹਾਂ ਇਹ ਵੀ ਤਾਂ ਕਿਹਾ ਸੀ ਕਿ ਖ਼ਾਲਸਾ ਮੇਰੋ ਰੂਪ ਹੈ, ਹਾਂ, ...ਭੀੜ ਪਈ ਤੇ ਉਹ ਸਾਡੀ ਬਾਂਹ ਫੜੇਗਾ! (ਯਾਦ ਕਰਦੇ ਹੋਏ) ਯਾਦ ਨਹੀਂ ਤੈਨੂੰ?

ਗਨੀ ਖਾਂ

:(ਗਨੀ ਹਾਂ 'ਚ ਸਿਰ ਹਿਲਾਉਂਦਾ ਹੈ।) ਯਾਦ ਐ! ਹਾਂ ਨਬੀ! ਯਾਦ ਐ ਮੈਨੂੰ। ਅਸੀਂ ਜਾਵਾਂਗੇ ਉਸੇ ਦਰਬਾਰ 'ਚ! ਖਾਲਸੇ ਦੇ ਦਰਬਾਰ 'ਚਾ! ਹਾਂ! ਅਸੀਂ ਨਹੀਂ ਰਹਿਣ ਦੇਣਾ ਇਹ ਮੁਗ਼ਲ ਰਾਜ! ਪੁੱਟ ਦੇਣਾ ਜੜ੍ਹੋ!

(ਦੋਹੇਂ ਗੀਤ ਗਾਉਂਦੇ ਹੋਏ ਮੰਚ ’ਤੇ ਗੋਲ ਚੱਕਰ ਲਾਉਂਦੇ ਹਨ।)

ਗੀਤ

:ਗਲ਼ ਵਿਚ ਪੱਲਾ ਪਾ ਕੇ ਨਾਮ ਜਪਦੇ, ਹਾਂ ਜੀ ਨਾਮ ਜਪਦੇ।

ਸਾਡਾ ਜਾਵੇ ਨਾ ਸਿਦਕ ਭਾਵੇਂ ਸੀਸ ਕਟ ਜੇ,

-ਹਾਂ ਜੀ ਸੀਸ ਕੱਟ ਜੇ

ਤਾਹੀਓਂ ਅਸਾਂ ਸੀਸ ਤਲੀ ਤੇ ਟਿਕਾ ਲਿਆ

ਅੰਗ ਸੰਗ ਰਹੀਂ ਸਾਡੇ ਬਾਜਾਂ ਵਾਲਿਆ!!

ਦਸਵੇਂ ਪਿਤਾ ਜੀ ਸਾਡੀ ਰੱਖੀ ਲਾਜ ਨੂੰ,

ਹਾਂ ਜੀ ਰੱਖੀ ਲਾਜ ਨੂੰ

ਜੜ੍ਹੋ ਪੁੱਟ ਦਈਏ ਮੁਗਲਾਂ ਦੇ ਰਾਜ ਨੂੰ,

ਮੁਗਲਾਂ ਦੇ ਰਾਜ ਨੂੰ-੨

ਅੱਜ ਅਸੀਂ ਮੁਗਲਾਂ ਨਾ ਮੱਥਾ ਲਾ ਲਿਆ,

ਅਸੀਂ ਮੱਥਾ ਲਾ ਲਿਆ,

ਅੰਗ ਸੰਗ ਰਹੀਂ ਸਾਡੇ ਬਾਜਾਂ ਵਾਲਿਆ,

ਸਾਡੇ ਬਾਜਾਂ ਵਾਲਿਆ।

(ਗਾਉਂਦੇ ਹੋਏ ਬਾਹਰ ਨਿਕਲ ਜਾਂਦੇ ਹਨ।)

(ਦੂਜੇ ਪਾਸਿਓਂ ਪੀਲਾ ਸਾਫ਼ਾ ਪਾਈ ਜੱਥੇਦਾਰ ਪੱਖੇ ਦੀ ਝੱਲ ਮਾਰਦਾ ਆਉਂਦਾ ਹੈ।)

ਜੱਥੇਦਾਰ

: ਹੋ ਹੋ ਹੋ... ਗਰਮੀ ਓ ਬਾਹਲੀ ਐ! ਉੱਤੋਂ ਪਿੱਤ... ਖਲੜੀ ਉਤਰਨ ਤੇ ਆਈ! ਹੋ ਹੋ... ਧੰਨ ਧੰਨ ਗੁਰੂ ਅਰਜਨ ਦੇਵ ਜਿਹੜੇ ਤੱਤੀਆਂ ਤਵੀਆਂ 'ਤੇ ਬਹਿ ਗਏ! (ਖੁਰਕਦਾ ਹੈ) ਇਹ ਵੀ ਦਿਨ ਦੇਖਣੇ ਸੀ, ਜੂਨ ਦਾ ਮਹੀਨਾ ਤੇ ਉੱਤੋਂ ਸਾਰੇ ਈ ਏ.ਸੀ ਬੰਦ! ਬਾਜਾਂ ਵਾਲਿਆ! ਏਡਾ ਇਮਤਿਹਾਨ! (ਖੁਰਕਦਾ) ਉਪਰੋਂ ਲੂਹ ਵੀ ਤੇ ਰੇਤ ਵਾਂਗ ਲੜਦੀ! ਧੰਨ ਧੰਨ ਗੁਰੂ ਅਰਜਨ

105:: ਸ਼ਹਾਦਤ ਤੇ ਹੋਰ ਨਾਟਕ