ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆ। ਅਸੀਂ ਮੂੰਹ ਖੋਲ ਦਿੱਤਾ ਨਾ...

ਸਵਾਮੀ

: ਓ ਹੋ ਤੁਸੀਂ ਗੱਲ ਤਾਂ ਸੁਣਦੇ ਨੀ!

(ਚੋਰੀ ਛਿਪੇ ਗਨੀ ਖਾਂ ਤੇ ਨਬੀ ਖਾਂ ਅੰਦਰ ਆਉਂਦੇ ਹਨ ਤੇ ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨ।)

ਜੱਥੇਦਾਰ

: ਸੁਣ ਲਈ..., ਬਹੁਤ ਸੁਣ ਲਈ! ਹੁਣ ਤੁਸੀਂ ਸੁਣੋ ..., ਤੇ ਸਮਝੋ...; ਰਾਜਨੀਤੀ 'ਚ ਯਾਰੀ ਹੁੰਦੀ ਐ ਓਸ ਨਾਲ ਜਿਹੜਾ ਜਾਂ ਤੇ ਤੁਹਾਡਾ ਕੁਝ ਸੰਵਾਰ ਸਕੇ..., ਤੇ ਜਾਂ ਫੇਰ..., ਕੁਝ ਵਿਗਾੜ ਸਕੇ! ...ਕਿ ਨਹੀਂ?

ਸਵਾਮੀ

: (ਖੁੱਲ ਕੇ ਹਸਦਾ ਹੈ) ਇਹ ਕੀਤੀ ਏ ਨਾ ਸਿਆਸਤ ਵਾਲੀ ਗੱਲ। ਦੇਖੋ! ਏਥੇ ਤਾਂ ਤੁਹਾਡੀ ਸਰਕਾਰ ਪੱਕੀ ਐ। ਉਪਰ ਕੇਂਦਰ 'ਚ ਵੀ ਬੰਦਾ ਤੁਹਾਡਾ, ...ਤੁਹਾਡੇ ਘਰ ਦਾ ਪੱਕਾ ਸਮਝੋ। ਗੱਲ ਹੋ ਗਈ ਪੀ ਐਮ ਨਾਲ...

ਜੱਥੇਦਾਰ

:(ਝੱਲ ਮਾਰਦਾ ਹੋਇਆ ਕਨਖੀਆਂ ਨਾਲ ਦੇਖਦਾ ਹੈ।) ਤੇ ਇਹ ਕਮਿਸ਼ਨ...! ਲੋਕ ਤਾਂ ਸੰਘੀ ਫੜਨ ਨੂੰ ਫਿਰਦੇ...

(ਗਨੀ ਕੁਝ ਬੋਲਣ ਲਗਦਾ ਹੈ, ਨਬੀ ਚੁੱਪ ਰਹਿਣ ਦਾ ਇਸ਼ਾਰਾ ਕਰਦਾ ਹੈ।)

ਸਵਾਮੀ

:(ਹਸਦੇ ਹੋਏ) ਛੱਡੋ ਇਹ ਕੱਚੀਆਂ ਗੱਲਾਂ! ਤੁਸੀਂ ਕਿਹੜਾ ਪਹਿਲੀ ਵਾਰ ਫ਼ਸੇ ਓ! ਮੇਰਾ... ਮਤਲਬ ... ਕਿ... ਬਸ ਅੱਜ ਸ਼ਾਮ ਨੂੰ ਈ ਮੀਟਿੰਗ ਫ਼ਿਕਸ ਕਰ ਦਿੰਦੇ ਤੁਹਾਡੀ ਪੀ. ਐਮ ਸਾਹਿਬ ਨਾਲ। ਆਹਮੋ ਸਾਹਮਣੇ ਬੈਠ ਕੇ ਨਬੇੜ ਲਿਓ ਸਾਰੀ। (ਰਾਜ਼ ਭਰੇ ਸੁਰ 'ਚ) ਨਾਲੇ ਖਾਣ ਪੀਣ ਦਾ ਕੀ ਐ, ਵਧ ਘੱਟ ਹੋ ਜਾਂਦੀ ਏ, (ਹਸਦੇ ਹੋਏ) ਜੁਰਮ ਥੋੜੀ ਏ ਕੋਈ!

ਜੱਥੇਦਾਰ

: (ਪੱਖੀ ਝਲਦੇ ਹੋਏ) ਓ ਹੋ ਗਰਮੀ ਓ ਬਾਹਲੀ ਐ!

ਸਵਾਮੀ

:ਚਲੋ ਹੁਣ ਤੇ ਪੈ ਗਈ ਠੰਡ! ਸੁੱਟੋ ਹੱਥ! (ਗਲੇ ਮਿਲਦੇ ਨੇ)

ਨਬੀ ਖਾਂ

:(ਆਪਣੇ ਆਪ 'ਚ) ਨਹੀਂ... ਇਹ ਖਾਲਸਾ ਨਹੀਂ! (ਉੱਚੀ) ਇਹ ਖਾਲਸਾ ਨਹੀਂ ਹੋ ਸਕਦਾ।

(ਦੋਹਾਂ ਮੁੜ ਕੇ ਉਨ੍ਹਾਂ ਵੱਲ ਦੇਖਦੇ ਹਨ।)

ਗਨੀ ਖਾਂ

: ਮੈਂ ਪਛਾਣਦਾਂ ਇਸਨੂੰ..., ਇਹ ਉਹੀ ਕਸ਼ਮੀਰ ਦਾ ਸੂਬੇਦਾਰ ਤੇ (ਸਵਾਮੀ ਵੱਲ) ਉਹ...

108:: ਸ਼ਹਾਦਤ ਤੇ ਹੋਰ ਨਾਟਕ