ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਸਵਾਮੀ ਤੇ ਜੱਥੇਦਾਰ ਇੱਕ ਦੂਜੇ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਦੇ ਹਨ।)

ਜੱਥੇਦਾਰ

: ਇਹ ਲੋਕ ਇੱਥੇ ਕਿਵੇਂ ਆ ਗਏ!

(ਦੋਹੇਂ ਸੁੰਗੜੇ ਜਿਹੇ ਰੌਲਾ ਪਾਉਂਦੇ ਹਨ: ਸਕਿਉਰਿਟੀ... ਹਮਲਾ... ਅੱਤਵਾਦੀ... ਹੈਲਪ...)

ਨਬੀ ਖਾਂ

: ਗਨੀ..., ਨਿਕਲ ਏਥੋਂ...

(ਚਾਰੇ ਪਾਸਿਓਂ ਸੀਟੀਆਂ ਤੇ ਖਤਰੇ ਦੇ ਹਾਰਨ ਵੱਜ ਜਾਂਦੇ ਹਨ। ਗਨੀ ਖਾਂ ਤੇ ਨਬੀ ਖਾਂ ਭੱਜਣ ਦੀ ਨਕਾਮ ਕੋਸ਼ਿਸ਼ ਕਰਦੇ ਹਨ। ਉਹ ਚਾਰੇ ਪਾਸਿਓਂ ਘਿਰ ਗਏ ਹਨ।

ਨਬੀ ਖਾਂ

: ਗਨੀ..., ਦੱਸ ਇਨ੍ਹਾਂ ਨੂੰ... ਅਸੀਂ ਉਹ ਨਹੀਂ... ਅਸੀਂ ਤਾਂ ਗੁਰੂ ਦੇ ਲਾਡਲੇ ਹਾਂ!

ਗਨੀ ਖਾਂ

: (ਹੱਥ ਦੱਬ ਕੇ ਚੁੱਪ ਕਰਾਉਂਦਾ ਹੈ) ਨਹੀਂ... ਨਹੀਂ, ਇਹ ਤਾਂ ਮੁਗ਼ਲ ਫ਼ੌਜਾਂ ਨੇ...

ਗਨੀ-ਨਬੀ

: ਕੁਝ ਵੀ ਨਹੀਂ ਬਦਲਿਆ! ਜੁਗਾਂ ਬਾਦ ਵੀ... (ਚਾਰੇ ਪਾਸੇ ਦੇਖਦੇ ਹਨ।)

(ਜੱਥੇਦਾਰ ਤੇ ਸਵਾਮੀ ਹੌਲੀ ਹੌਲੀ ਉੱਠਦੇ ਹਨ।)

ਜੱਥੇਦਾਰ

: (ਡਰਿਆ ਹੋਇਆ ਹੌਲੀ ਹੌਲੀ ਨਾਰਮਲ ਹੁੰਦਾ ਹੈ।) ਧੰਨ ਧੰਨ ਗੁਰੂ ਅਰਜਨ ਦੇਵ...

: ਸਵਾਮੀ ਵੱਲ ਦੇਖ ਕੇ) ਸਵਾਮੀ ਜੀ...

(ਸਵਾਮੀ ਦਾ ਚੇਹਰਾ ਖੂੰਖਾਰ ਹੁੰਦਾ ਹੈ।)

ਸਵਾਮੀ

: ਮੈਂ ਕਿਹਾ ਸੀ ਨਾ ਤੈਨੂੰ... ਉਹ ਆਵਾਜ਼ ਹਾਲੇ ਜਿਉਂਦੀ ਏ! ਹਾਲੇ ਵੀ ਜਿਉਂਦੀ ਏ!

ਜੱਥੇਦਾਰ

: ਧੰਨ ਧੰਨ ਗੁਰੂ ਅਰਜਨ ਦੇਵ! ਹੁਣ ਨਹੀਂ ਰਹੇਗੀ।

(ਦੋਹੇਂ ਹੋਲੀ ਹੋਲੀ ਉਨ੍ਹਾਂ ਵੱਲ ਵਧਦੇ ਹਨ ਤੇ ਇਕੱਠੇ ਮਿਲ ਕੇ ਉਨ੍ਹਾਂ ਦੇ ਢਿੱਡਾਂ 'ਚ ਛੁਰੇ ਘੋਪਦੇ ਹਨ।)

109:: ਸ਼ਹਾਦਤ ਤੇ ਹੋਰ ਨਾਟਕ