ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਨੀ ਖਾਂ

: ਵਾਪਿਸ?

ਨਬੀ ਖਾਂ

: ...ਪਰ ਕਿੱਥੇ?

(ਚੁੱਪੀ! ਹੂ ਹੂ ਦੀਆਂ ਆਵਾਜ਼ਾਂ)

ਗਨੀ ਖਾਂ

: ਪਤਾ ਨਹੀਂ!

(ਖਲਾ 'ਚ ਨੀਝ ਨਾਲ ਦੇਖਦੇ ਹੋਂ ਹੌਲੀ ਹੌਲੀ ਉਨਦੇ ਹਨ। ਮੰਚ ਦੇ ਮਧ 'ਚ ਇੱਕ ਚੱਕਰ ਪੂਰਾ ਕਰਦੇ ਹਨ ਤੇ ਅਪ ਰਾਈਟ ਵੱਲ ਹੌਲੀ-ਹੌਲੀ ਮੂਵ ਕਰਦੇ ਹਨ।)

ਸੂਤਰਧਾਰ

: ਨਹੀਂ ਤੁਸੀਂ ਨਹੀਂ ਜਾ ਸਕਦੇ। ਤੁਸੀਂ ਤੇ ਤਲਾਸ਼ ਕਰਨੀ ਏ! ਲੱਭਣਾ ਹੈ ਖਾਲਸੇ ਨੂੰ! ਸਾਚੇ ਨਾਓਂ ਨੂੰ! (ਦੋਹੇਂ ਮੰਚ ਤੋਂ ਬਾਹਰ ਹੋ ਜਾਂਦੇ ਹਨ। ਤੇ ਸੂਤਰਧਾਰ ਸੈਂਟਰ 'ਚ ਆਉਂਦਾ ਹੈ ਤੇ ਚਾਰੇ ਪਾਸੇ ਦੇਖਦਾ ਹੈ।) ਤੇ ਉਹ ਚਲੇ ਗਏ! ਪਤਾ ਨਹੀਂ ਕਿੱਥੇ,... ਕਿੱਧਰ..! ਪਰ ਮੈਂ..., ਇਹ ਸੂਤਰਧਾਰ ਇੰਨਾ ਸੁਭਾਗਾ ਨਹੀਂ! ਮੇਰੀ ਇਹ ਦੇਹ ਮਹਿਜ ਚੋਗਾ ਨਹੀਂ ਜੋ ਛੱਡ ਦਿਆਂ! (ਤੜਫ਼ਦਾ ਹੈ) ਲਾਹ ਸੁੱਟਾਂ ਤੇ ਲੁਕ ਜਾਵਾਂ ਕਿਸੇ ਅਤੀਤ 'ਚ ਜਾਂ... ਭਵਿੱਖ! ਨਹੀਂ ਅਤੀਤ ਕਦ ਵਰਤਮਾਨ ਹੋ ਜਾਏ ਪਤਾ ਈ ਨਹੀਂ ਚੱਲਦਾ। ਗੌਰਵ ਯਾਤਰਾ ਤੇ ਸਿਖਰ 'ਤੇ ਪੁੱਜ ਗਈ..., ਉਹ ਹਾਕਿਮ ਹੋ ਗਿਆ... ਪੂਰੇ ਮੁਲਕ ਦਾ...! (ਹਸਦਾ ਹੈ) ਹਾਂ, ਉਹ ਸਵਾਮੀ..., ਸਿੱਕਾ ਚਲਦਾ ਉਸਦਾ! (ਕੰਬਦਾ ਹੋਇਆ) ਕਮਾਲ ਦੇ ਲੋਕ ਆਂ ਅਸੀਂ, ਜਿਸਨੂੰ ਮਾਰਦੇ ਆਂ, ਕਪੜੇ ਬਦਲਾ ਕੇ ਉਸੇ ਨੂੰ ਘਨੇੜੀ ਚੱਕ ਲੈਂਦੇ ਆਂ। ਮਹਾਭਾਰਤ ਤਾਂ ਹੋਣੀ ਹੈ! ਪਰ ਹੁਣ ਕਿਸੇ ਅਰਜਨ ਦੇ ਹੱਥ ਨਹੀਂ ਕੰਬਦੇ! ਮੈਂ ਵਰਤਮਾਨ ਹਾਂ! ਭੱਜ ਵੀ ਨਹੀਂ ਸਕਦਾ। (ਚਾਰੇ ਪਾਸੇ ਦੇਖਦੇ ਹੋਏ) ਰਾਵਣ ਈ ਰਾਵਣ ਨੇ! ਔਰੰਗਜ਼ੇਬ ਹੈ! ਪਰ ਖ਼ਾਲਸਾ ਕਿੱਥੇ ਹੈ! ਰਾਮ ਕਿੱਥੇ ਹੈ! ਕਿੱਥੇ ਹੈ! ਮੈਂ ਸੂਤਰਧਾਰ... ਬੰਦੇ ਦੀ ਜੂਨ... ਜੋ ਅਟਕ ਗਈ... ਇੰਦ੍ਰੀਆਂ 'ਚ... ਮਨ 'ਚ! ਹੈ ਕੋਈ ਦੁਆਰ... ਕੋਈ ਰਾਮ... ਖਾਲਸਾ!

(ਚੁੱਪੀ)

ਆਵਾਜ਼

:ਰਾਮ ਹੂ ਕਿਆ ਖੋਜਤ ਫਿਰੇ ਲੇ ਆਪਣਾ ਮਨ ਜਾਣਾ!

ਮੁੰਦੀ ਆਂਖ ਤੋ ਖਾਈ ਹੈ ਖੁਲੀ ਆਂਖ ਤੋਂ ਖਾਨ!

ਖੁਲੀ ਆਂਖ ਤੋ ਖਾਨ!!

111:: ਸ਼ਹਾਦਤ ਤੇ ਹੋਰ ਨਾਟਕ