ਅੱਜ ਸ਼ਹੀਦ ਭਗਤ ਸਿੰਘ ਦੱਖਣੀ-ਪੂਰਬੀ ਏਸ਼ੀਆ ਦੇ ਅਗਾਂਹਵਧੂ ਲੋਕਾਂ, ਕਾਮਿਆਂ ਅਤੇ ਖ਼ਾਸ ਕਰਕੇ ਨੌਜਵਾਨਾਂ ਦਾ, ਉਸੇ ਤਰ੍ਹਾਂ ਹਰਮਨ ਪਿਆਰਾ ਬਣ ਗਿਆ ਹੈ ਜਿਵੇਂ ਕਿਊਬਾ ਅਤੇ ਲਾਤੀਨੀ ਅਮਰੀਕਾ ਦੇ ਲੋਕਾਂ ਲਈ ਚੀ-ਗਵੇਰਾ ਹੈ। ਦੋਵਾਂ ਨੇ ਹੀ ਇਕੋ ਮਨੋਰਥ ਲਈ ਟੋਟੇ-ਟੋਟੇ ਹੋ ਕੇ ਅਪਣਾ ਆਪ ਆਪਣੀ ਮਿੱਟੀ ਦੇ ਜਾਇਆ ਨੂੰ ਸਮਰਪਿਤ ਕਰ ਦਿਤਾ। ਫਰਕ ਸਿਰਫ਼ ਇੰਨਾ ਹੀ ਸੀ ਕਿ ਭਗਤ ਸਿੰਘ ਮੌਤ ਤੋਂ ਬਾਅਦ ਕੱਟਿਆ-ਵੱਢਿਆ ਗਿਆ ਅਤੇ ਚੀ-ਗਵੇਰਾ ਬੰਦਾ ਬਹਾਦਰ ਵਾਂਗ ਜਿਊਂਦੇ ਜੀਅ ਟੁਕੜੇ-ਟੁਕੜੇ ਕੀਤਾ ਗਿਆ। ਭਗਤ ਸਿੰਘ ਦਾ ਚੀ-ਗਵੇਰਾ ਨਾਲੋਂ ਇਕ ਪੱਖ ਨਿਵੇਕਲਾ ਸੀ ਕਿ ਉਹ ਵਿਚਾਰਧਾਰਕ ਆਗੂ ਵੀ ਸੀ। ਉਸਨੇ ਆਪਣੇ ਲੋਕਾਂ ਵਿਚ ਲਗਾਤਾਰ ਨਵੇਂ ਵਿਚਾਰਾਂ ਦੇ ਚਾਨਣ ਦਾ ਛਿੱਟਾ ਵੀ ਦਿਤਾ। ਭਗਤ ਸਿੰਘ ਦੀਆਂ 20ਵੀਂ ਸਦੀ ਵਿਚ ਲਿਖੀਆਂ ਲਿਖਤਾਂ ਜੋ 21ਵੀਂ ਸਦੀ ਵਿਚ ਉਪਲਭਦ ਹੋ ਰਹੀਆਂ ਹਨ ਅਜ ਵੀ ਓਨੀਆਂ ਹੀ ਢੁਕਵੀਆਂ ਅਤੇ ਤਰੋ-ਤਾਜ਼ਾ ਹਨ ਜਿੰਨੀਆਂ ਪਿਛਲੀ ਸਦੀ ਵਿਚ ਸਨ। ਉਸਦੀਆਂ ਲਿਖਤਾਂ ਉਸਦੀ ਵਿਚਾਰਧਾਰਾ, ਜਿੰਦਗੀ ਪ੍ਰਤੀ ਉਸਦਾ ਨਜ਼ਰਈਆ ਅਤੇ ਮਨੁੱਖਤਾ ਲਈ ਉਸਦੀ ਸਦਭਾਵਨਾ ਭਗਤ ਸਿੰਘ ਦੀ ਸਮੁੱਚੀ ਸੋਚ ਦੀ ਤਰਜਮਾਨੀ ਕਰਦੀਆਂ ਹਨ। ਹਾਲਾਂਕਿ ਰਾਜ-ਸਤਾ ਵਲੋਂ ਬਹੁਤ ਕੁਝ ਲਕੋਣ ਅਤੇ ਧੁੰਦਲਾ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ। ਉਦਾਹਰਣ ਦੇ ਤੌਰ ਤੇ ਅਜ਼ਾਦੀ ਉਪਰੰਤ ਦੁਰਗਾ ਭਾਬੀ ਨੇ ਭਗਤ ਸਿੰਘ ਦੁਆਰਾ ਲਿਖੀਆਂ ਦੋ ਪੁਸਤਕਾਂ ਦੇ ਖਰੜੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਭੇਟ ਕੀਤੇ ਸਨ ਅਤੇ ਪੰਡਿਤ ਜੀ ਨੇ ਭਰੋਸਾ ਦਿਵਾਇਆ ਸੀ ਕਿ ਇਹ ਖਰੜੇ ਜਲਦੀ ਹੀ ਛਪਵਾ ਦਿਤੇ ਜਾਣਗੇ। ਪਰ ਕੁਝ ਸਮੇਂ ਬਾਅਦ ਜਦੋਂ ਦੁਰਗਾ ਭਾਬੀ ਨੇ ਪੰਡਿਤ ਜੀ ਨੂੰ ਖਰੜਿਆਂ ਦਾ ਚੇਤਾ ਕਰਵਾਇਆ ਤਾਂ ਪੰਡਿਤ ਜੀ ਨੇ ਕਿਹਾ "ਮੈਨੂੰ ਤਾਂ ਯਾਦ ਨਹੀਂ ਕਿ ਤੁਸੀਂ ਮੈਨੂੰ ਕੋਈ ਖਰੜੇ ਦਿਤੇ ਸਨ" ਇਸ ਤਰ੍ਹਾਂ ਹੋਰ ਬਹੁਤ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ।
ਭਗਤ ਸਿੰਘ ਦੀ ਹਰਮਨ-ਪਿਆਰਤਾ ਦਾ ਇਥੋਂ ਵੀ ਅੰਦਾਜਾ ਲਾਇਆ ਜਾ ਸਕਦਾ ਕਿ ਜਿੰਨੀਆਂ ਫਿਲਮਾਂ (ਫੀਚਰ ਅਤੇ ਦਸਤਾਵੇਜੀ), ਜੀਵਨੀਆਂ, ਨਾਵਲ, ਨਾਟਕ ਆਦਿ ਭਗਤ ਸਿੰਘ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਸਿਰਜੇ ਤੇ ਖੇਡੇ ਗਏ ਹਨ ਇੰਨੇ ਦੁਨੀਆਂ ਵਿਚ ਕਿਸੇ ਕੌਮੀ ਸ਼ਹੀਦ ਨੂੰ ਲੈ ਕੇ ਨਹੀਂ ਵਾਪਰਿਆ। ਸ਼ਹਾਦਤ ਤੋਂ ਲੈ ਕੇ ਹੁਣ ਤਕ ਭਗਤ ਸਿੰਘ ਨਿੱਤ ਨਵਾਂ ਅਤੇ ਹੋਰ ਜਵਾਨ ਹੋ ਰਿਹਾ ਹੈ। ਬਲਰਾਮ ਦਾ ਹਥਲਾ ਨਾਟਕ ਇਸੇ ਦਿਸ਼ਾ ਵਲ ਪੁਟਿਆ ਗਿਆ ਸੱਜਰਾ ਕਦਮ ਹੈ।
ਕੁਝ ਸਮਾਂ ਪਹਿਲਾਂ ਮੈਨੂੰ ਇਹ ਨਾਟਕ ਟੈਗੋਰ ਥੇਟਰ ਚੰਡੀਗੜ੍ਹ ਵਿਚ ਵੇਖਣ ਦਾ ਮੌਕਾ
13 :: ਸ਼ਹਾਦਤ ਤੇ ਹੋਰ ਨਾਟਕ