ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/19

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸ਼ਹਾਦਤ

(ਗੀਤ ਦੇ ਬੋਲਾਂ ਦੇ ਨਾਲ ਨਾਲ ਭਗਤ ਸਿੰਘ ਤੇ ਅਜਨਬੀ ਮਿਉਜ਼ੀਅਮ 'ਚ ਘੁੰਮਦੇ ਹਨ। ਉੱਥੇ ਭਗਤ ਸਿੰਘ ਨਾਲ ਸੰਬੰਧਿਤ ਚੀਜ਼ਾਂ ਪਈਆਂ ਹਨ।)

ਗੀਤ

: ਸੁਣ ਸੱਜਣਾ ਉਨ੍ਹਾਂ ਮਰਨਾ ਨਹੀਂ ਜੋ ਗਏ ਕਾਲ ਤੋਂ ਪਾਰ, ਮੌਤ ਵਿਚਾਰੀ ਹਰ ਪਲ ਹਾਰੀ ਉਹ ਗਏ ਮੌਤ ਨੂੰ ਮਾਰ।

ਅਜਨਬੀ

: ਵਾਹ ਭਗਤ ਸਿਆਂ..., ਬੜੀ ਚੜਾਈ ਏ ਵਈ। ਹੈਂਅ!

ਭਗਤ ਸਿੰਘ

: (ਗੁਣਗੁਣਾਂਦੇ ਹੋਏ ਮੈਂ ਵੋ ਮਜਨੂੰ ਹੂੰ ਜੋ ਹਰ ਕੈਦ ਮੇਂ ਆਜ਼ਾਦ ਰਹਾ।

(ਦੋਹਾਂ ਦੀਆਂ ਨਜ਼ਰਾਂ ਮਚਾਨ ’ਤੇ ਪੈਂਦੀਆਂ ਹਨ। ਪਿੱਛੋਂ ਆਵਾਜ਼ਾਂ ਰਾਹੀਂ ਬਦਲਦੇ ਦੌਰ ਦੇ ਦ੍ਰਿਸ਼ ਉਭਰਦੇ ਹਨ। ਸ਼ੋਰ ਦੇ ਨਾਲ-ਨਾਲ ਕੁਝ ਲੋਕ ਪੁਰਾਣੇ ਝੰਡੇ, ਸ਼ਾਹੀ ਤਾਜ ਤੇ ਹੋਰ ਤਵਾਰੀਖੀ ਸਮਾਨ ਲੈ ਕੇ ਲੰਘਦੇ ਹਨ।)

ਭਗਤ ਸਿੰਘ

: ਬਾਹਰ ਦਾ ਰਾਹ ਕਿੱਧਰ ਹੈ।

ਅਜਨਬੀ

: ਜਿੱਥੋਂ ਅੰਦਰ ਆਇਆ। (ਦੋਹੇਂ ਲੱਭਦੇ ਹਨ।)

ਕੋਰਸ

: ਰਾਜ ਬਣਦੇ ਨੇ ਖੁਰ ਜਾਂਦੇ ਨੇ, ਘੁਣ ਖਾ ਜਾਂਦਾ ਹੈ ਤਾਜੋ ਤਖਤ ਦੇ ਪਾਵਿਆਂ ਨੂੰ ਹਾਕਮਾਂ ਦੇ ਨਾਮ ਧੁੰਦਲੇ ਪੈਂਦੇ ਅਤੇ ਧੁਲ ਜਾਂਦੇ ਨੇ। ਪਨਾਹ ਮੰਗਦੇ ਤਾਰੀਖ ਦੀਆਂ ਜਿਲਦਾਂ 'ਚ (ਗਹਿਮ ਗਹਿਮੀ ਦੀਆਂ ਆਵਾਜ਼ਾਂ-) ਧੁਆਖੀਆਂ... ਰੋਣਹਾਕੀਆਂ ਅਲਮਾਰੀਆਂ ਅੰਦਰ, ਜਿਨ੍ਹਾਂ ਵੱਲ ਜ਼ਿੰਦਗੀ ਕਦੇ ਨਹੀਂ ਝਾਕਦੀ, ਖਹਿੰਦੀ ਵੀ ਨਹੀਂ, ਦੂਰੋਂ ਲੰਘ ਜਾਂਦੀ ਏ ਪਾਸਾ ਵੱਟ ਕੇ..., ਗਾਂਹ ...। ਹਾਕਮ.., ਆਲਮ ..., ਸਭ ਆਉਂਦੇ ਨੇ ਤੁਰ ਜਾਂਦੇ ਨੇ।

ਅਜਨਬੀ

: (ਭਗਤ ਸਿੰਘ) ਨੂੰ ਵੇਖ ਲੈ, ਇਹ ਉਹੀ ਜਗ੍ਹਾ ਹੈ ਨਾ, ਧਿਆਨ ਨਾਲ ਦੇਖ-ਉਹੀ ਰਾਹ।

ਭਗਤ ਸਿੰਘ

: ਬਾਹਰ ਦਾ ਰਾਹ।

19 :: ਸ਼ਹਾਦਤ ਤੇ ਹੋਰ ਨਾਟਕ