ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਨਬੀ

:ਸਦੀ ਬੀਤ ਗਈ, ਪਰ ਲੰਦਨ ਅੱਜ ਵੀ ਕੰਬ ਰਿਹਾ...। (ਭਗਤ ਸਿੰਘ ਮੂੰਹ ਮੋੜ ਲੈਂਦਾ ਹੈ) ਤੂੰ ਖੁਸ਼ ਨਹੀਂ...?

ਭਗਤ ਸਿੰਘ

:ਕਿਸੇ ਨੂੰ ਡਰਿਆ ਦੇਖ ਕੇ..., ਕੋਈ ਖੁਸ਼ ਕਿਵੇਂ ਹੋ ਸਕਦਾ... ?

ਅਜਨਬੀ

:(ਹੈਰਾਨ) ਤੂੰ ਤੇ ਡਰਾਉਣਾ ਚਾਹੁੰਦਾ ਸੀ ਨਾ ਉਨ੍ਹਾਂ ਨੂੰ... ਉਨਾਂ ਦੀਆਂ ਅੱਖਾਂ 'ਚ ਖੌਫ਼ ਦੇਖਣਾ...।

ਭਗਤ ਸਿੰਘ

:(ਕੱਟ ਕੇ) ਮੈਂ ਕੋਈ ਦਹਿਸ਼ਤਗਰਦ ਨਹੀਂ... ਇਨਕਲਾਬੀ ਹਾਂ, ਜਿਸ ਦਾ ਦਿਲ ਦੁਨੀਆਂ ਭਰ ਕੇ ਮਜ਼ਲੂਮਾਂ ਲਈ ਧੜਕਦਾ ਤੇ... ਤੜਪਦਾ ਏ...!

ਅਜਨਬੀ

:ਸੈੱਟ ਉੱਤੋਂ ਉਤਾਰ ਕੇ ਸਾਂਡਰਸ ਦੇ ਕਤਲ ਵਾਲਾ ਪੋਸਟਰ ਲੈ ਕੇ ਆਉਂਦਾ ਹੈ ਇਹ ਦੇਖ..., 'ਲਾਲਾ ਜੀ ਦੀ ਮੌਤ ਦਾ ਬਦਲਾ ..., ਕੌਮੀ ਬੇਜਤੀ ਦਾ ਬਦਲਾ ..., ਸਾਂਡਰਸ ਮਾਰ ਦਿੱਤਾ ਗਿਆ...।'

ਭਗਤ ਸਿੰਘ

:(ਪੋਸਟਰ ਖੋਹ ਲੈਂਦਾ ਹੈ। ) ਹਾਂ-ਹਾਂ ਮੈਂ ਇਹ ਕੀਤਾ..., ਪਰ ਕਿਸੇ ਨੂੰ ਡਰਾਉਣ ਲਈ ਨਹੀਂ, ...ਸਗੋਂ, ਡਰ ਨੂੰ ਤੋੜਨ ਲਈ...

(ਪਿਛੋਕੜ ਚੋਂ ਸਾਈਮਨ ਕਮਿਸ਼ਨ ਗੋ ਬੈਕ-2- ਦੀਆਂ ਆਵਾਜ਼ਾਂ, ਲਾਠੀਚਾਰਜ ਤੇ ਚੀਖਾਂ ਉਭਰਦੀਆਂ ਹਨ। ਭਗਤ ਸਿੰਘ ਦੇ ਤੇਵਰ ਬਦਲਦੇ ਹਨ) ਜ਼ਰੂਰੀ ਸੀ..., ਤੀ ਦੀ ਵੇਦੀ ਖੁਨ ਮੰਗਦੀ ਐ। ਰੋਕਦੇ ਹੋਏ ਜਿਵੇਂ ਅਤੀਤ ਵਿੱਚ ਜਾਣ ਤੋਂ ਰੋਕ ਰਿਹਾ ਹੋਵੇ।)

ਅਜਨਬੀ

:ਇਹ ਕੋਈ ਦੇਸ਼-ਭਗਤੀ ਨਹੀਂ ਦੁਸ਼ਮਨ ਦੇ ਹਥਿਆਰਾਂ ਨਾਲ ਦੁਸ਼ਮਨ ਨੂੰ...। (ਪਿਛੋਕੜ ਦੀਆਂ ਆਵਾਜ਼ਾਂ ਭਾਰੂ ਪੈਂਦੀਆਂ ਹਨ। ਰੌਸ਼ਨੀ ਮੱਧਮ ਹੁੰਦੀ ਹੈ। ਭਗਤ ਸਿੰਘ ਬਾਂਹ ਛੁਡਾ ਕੇ ਬਾਹਰ ਵੱਲ ਭੱਜਦਾ ਹੈ। ) ਦੇਖ ਭਗਤ ਜਜ਼ਬਿਆਂ ਦੀ ਕੋਈ ਉਮਰ ਨਹੀਂ ਹੁੰਦੀ। ਇਨ੍ਹਾਂ ਦੇ ਬਹਾਵ ਵਿੱਚ ਆ ਕੇ ਤੂੰ।...

(ਉਸ ਦੇ ਪਿੱਛੇ ਜਾਂਦਾ ਹੈ। ਪਿਛੋਕੜ ਦੀਆਂ ਆਵਾਜ਼ਾਂ ਹੋਰ ਉੱਚੀ ਹੁੰਦੀਆਂ ਹਨ। ਫ਼ਾਇਰਾਂ ਦੀ ਆਵਾਜ਼ ਦੇ ਨਾਲ ਹੀ ਸੰਨਾਟਾ ਛਾ ਜਾਂਦਾ ਹੈ। ਰਾਜਗੁਰੁ ਛਾਇਰ ਕਰਦਾ ਹੋਇਆ ਮੰਚ 'ਤੇ ਆਉਂਦਾ ਹੈ। ਪਿੱਛੇ ਭਗਤ ਸਿੰਘ ...)

ਗੀਤ

: ਥਰ-ਥਰ ਕੰਬੇ ਧਰਤੀ-ਲੰਦਨ ਦੀ...।

ਭਗਤ ਸਿੰਘ

:ਇਹ ਤੂੰ ਕੀ ਕੀਤਾ....। ਉਹ ਤੇ ਸਕਾਟ ਨਹੀਂ ਸੀ।

21 :: ਸ਼ਹਾਦਤ ਤੇ ਹੋਰ ਨਾਟਕ