ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਗੁਰੂ

: ਸੀ ਤੇ ਉਸੇ ਮਸ਼ੀਨਰੀ ਦਾ ਹਿੱਸਾ।

(ਭਗਤ ਸਿੰਘ ਫੇਰ ਉਸੇ ਦਿਸ਼ਾ 'ਚ ਕੁਝ ਫ਼ਾਇਰ ਕਰਦਾ ਹੈ। ਦੋਹੇਂ ਬਾਹਰ ਵੱਲ ਦੌੜਦੇ ਹਨ। ਪਿੱਛੋਂ ਇਕ ਅੰਗਰੇਜ਼ ਆਫ਼ੀਸਰ ਆਉਂਦਾ ਹੈ। ਦੂਜੇ ਪਾਸਿਓਂ ਚੰਦਰਸ਼ੇਖਰ ਉਸ ’ਤੇ ਫ਼ਾਇਰ ਕਰਦਾ ਹੈ। ਉਹ ਪਿਛਲੇ ਪੈਰੀਂ ਵਾਪਿਸ ਮੁੜ ਜਾਂਦਾ ਹੈ। ਸੰਨਾਟਾ। ਥੋੜੀ ਦੇਰ ਬੁਝਦੀ ਰੌਸ਼ਨੀ 'ਚ ਪੁਲਿਸ ਦੀਆਂ ਮੂਵਮੈਂਟਸ)

(ਮੁੜ ਰੌਸ਼ਨੀ ਹੁੰਦੀ ਹੈ। ਭਗਤ ਸਿੰਘ ਆਉਂਦਾ ਹੈ ਤੇ ਪੋਸਟਰ ਉਤਾਰ ਕੇ ਦੇਖਦਾ ਹੈ। ਦੂਰ ਖਲਾ ’ਚ ਦੇਖਦਾ ਹੋਇਆ ਲੰਮਾ ਹੋੰਕਾ ਭਰਦਾ ਹੈ। ਰਾਜਗੁਰੂ ਆਉਂਦਾ ਹੈ।)

ਭਗਤ ਸਿੰਘ

: ਤੂੰ...। (ਰਾਜਗੁਰੂ ਦੂਜੇ ਪਾਸੇ ਦੇਖਣ ਲੱਗਦਾ ਹੈ। ਪੋਸਟਰਾਂ ਦਾ ਕੀ ਬਣਿਆ...?

ਰਾਜ

: ਉਹ ਸਭ ਹੋ ਜਾਏਗਾ...। (ਰਾਜਗੁਰੂ ਠਿਠੁਰਦਾ ਹੈ।) ਅਸੀਂ ਆਪਣਾ ਕੰਮ ਕਰ ਦਿੱਤਾ। ਉਹ ਸਮਝ ਜਾਣਗੇ-ਹਿੰਦੁਸਤਾਨ ਦੇ ਨੌਜਵਾਨਾਂ ਦਾ ਖੂਨ ਹਾਲੇ ਠੰਡਾ ਨਹੀਂ ਹੋਇਆ। (ਭਗਤ ਸਿੰਘ ਨੂੰ ਚੁੱਪ ਦੇਖ ਕੇ ਉਸ ਵੱਲ ਵਧਦਾ ਹੈ।) ਸਰਦੀ ਬਹੁਤ ਏ ...।

ਭਗਤ ਸਿੰਘ

: ਤੂੰ ਹੈ ਕਿੱਥੇ ਸੀ? (ਗੁਮਸੁਮ)

ਰਾਜ

: ਸਾਹਮਣੇ ਮਸਾਣਾਂ 'ਚ। ਚਿਤਾ ਸੇਕ ਰਿਹਾ ਸੀ। ਘਰ ਵਿੱਚ ਤੇ ਬਾਲਣ ਨੂੰ ਵੀ ਕੁਝ ਨਹੀਂ।

(ਦੋਹੇ ਸ਼ਮਸ਼ਾਨ ਦੀ ਦਿਸ਼ਾ ਵੱਲ ਦੇਖਦੇ ਹਨ।)

(ਸੁਖਦੇਵ ਆਉਂਦਾ ਹੈ)

ਸੁਖਦੇਵ

: ਸਰਕਾਰ ਹਿੱਲ ਗਈ ਏ..., ਬੁਰੀ ਤਰ੍ਹਾਂ। ਤੁਸੀਂ ਫਟਾਫਟ ਤਿਆਰੀ ਕਰੋ। ਛੇਤੀ ਤੋਂ ਛੇਤੀ ਲਾਹੌਰ ਛੱਡਣਾ ਪਏਗਾ।

ਭਗਤ ਸਿੰਘ

: ਪਰ ਪੋਸਟਰਾਂ ਦਾ ਕੀ ਬਣਿਆ...? ਲਗ ਜਾਣੇ ਚਾਹੀਦੇ ਸੀ ਹੁਣ ਤਾਈਂ।

ਸੁਖਦੇਵ

: ਉਹ ਸਭ ਆਪੇ ਹੋ ਜਾਏਗਾ- । ਇਹ ਸਮਾਂ ਨਹੀਂ ਉਨ੍ਹਾਂ ਬਾਰੇ ਸੋਚਣ ਦਾ... । ਦੁਰਗਾ ਦੇ ਨਾਲ ਜਾ ਰਿਹਾਂ ਤੂੰ...। ਪਤੀ-ਪਤਨੀ...। ਸਰਕਾਰੀ ਅਫਸਰ ਬਣ ਕੇ...। (ਰਾਜਗੁਰੂ ਨੂੰ) ਤੇ ਤੂੰ ਅਰਦਲੀ...।

22 :: ਸ਼ਹਾਦਤ ਤੇ ਹੋਰ ਨਾਟਕ