ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਗਤ ਸਿੰਘ

: ...ਤੇ ਉਸ ਦਾ ਬੱਚਾ...?

ਸੁਖਦੇਵ

: ਕੌਣ ... ਸਚਿਨ..., ਉਹ ਤਾਂ ਨਾਲ ਹੀ ਹੋਏਗਾ...। (ਖ਼ੁਦ ਨਾਲ) ਸਾਨੂੰ ਇਹ ਸਭ ਪਹਿਲਾਂ ਹੀ ਸੋਚਣਾ ਚਾਹੀਦਾ ਸੀ।

ਰਾਜਗੁਰੂ

: ਪਰ ਸਾਡੇ ਕੋਲ ਤਾਂ ਖਾਣੇ ਜੋਗੇ ਵੀ ਪੈਸੇ ਨਹੀਂ...

ਸੁਖਦੇਵ

: ਕੁਝ ਇੰਤਜ਼ਾਮ ਮੈਂ ਕਰ ਲਿਆ...। ਲਾਲਾ ਜੀ ਦੇ ਇਕ ਸ਼ਰਧਾਲੂ ਕੋਲੋਂ...।

(ਤਿੰਨੋ ਇਕ ਦੂਜੇ ਵੱਲ ਦੇਖਦੇ ਹਨ।)

ਰਾਜਗੁਰੂ

:(ਹੈਰਾਨ) ਲਾਲਾ ਜੀ... (ਵਾਕ ਅਧੂਰਾ ਛੱਡ ਦਿੰਦਾ ਹੈ। ਬੋਝਲ ਚੁੱਪੀ ਛਾ ਜਾਂਦੀ ਹੈ।)

ਸੁਖਦੇਵ

: ਸਵੇਰੇ ਹੀ ਨਿਕਲਣਾ ਪਵੇਗਾ...।

ਭਗਤ ਸਿੰਘ

: ਪਰ ਬੱਚੇ ਦਾ ਰਿਸਕ ਅਸੀਂ...।

ਸੁਖਦੇਵ

: ਬਹਿਸ ਦਾ ਸਮਾਂ ਨਹੀਂ। (ਰਾਜਗੁਰੂ ਨੂੰ) ਦੇਹਰਾਦੂਨ ਐਕਸਪ੍ਰੈਸ-। (ਬਾਹਰ ਵੱਲ ਜਾਂਦਾ ਹੈ।)

ਰਾਜਗੁਰੂ

: (ਪਿੱਛੇ ਜਾਂਦੇ ਹੋਏ ਪਰ ਆਜ਼ਾਦ...

ਸੁਖਦੇਵ

: (ਜਾਂਦੇ ਹੋਏ) ਉਹ ਨਿਕਲ ਜਾਏਗਾ...। ਤੁਸੀਂ ਛੇਤੀ ਕਰੋ।

(ਦੋਹੇਂ ਨਿਕਲ ਜਾਂਦੇ ਹਨ। ਭਗਤ ਸਿੰਘ ਫੇਰ ਪੋਸਟਰ ਉੱਤੇ ਸਾਂਡਰਸ ਦਾ ਨਾਂ ਲਿਖਦਾ ਹੈ।)

ਫੇਡ ਆਉਟ

(ਮੰਚ ’ਤੇ ਮੱਧਮ ਰੌਸ਼ਨੀ ਵਿੱਚ ਕੁਝ ਲੋਕ ਗੁਲਾਬੀ ਰੰਗ ਦੇ ਪੋਸਟਰ ਚੁੱਕੀ ਆਉਂਦੇ ਹਨ। ਇਕ ਦੇ ਹੱਥ ਵਿਚ ਲੇਵੀ ਦਾ ਡਿੱਬਾ ਹੈ। ਤੀਜਾ ਬੰਦਾ ਹੱਥ ਪੂੰਝਦਾ ਹੋਇਆ ਆਉਂਦਾ ਹੈ।)

ਇਕ

:ਲਗਾ ਦਿੱਤਾ... (ਏਧਰ ਉਧਰ ਚੌਕੰਨਾ ਹੋ ਕੇ ਦੇਖਦਾ ਹੈ । ਤੀਜਾ ਹਾਂ 'ਚ ਸਿਰ ਹਿਲਾਂਦਾ ਹੈ।)

23 :: ਸ਼ਹਾਦਤ ਤੇ ਹੋਰ ਨਾਟਕ