ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੈਸ਼ਨਲ ਐਨਥਮ ਦੀ ਧੁੰਨ ਵੱਜਦੀ ਹੈ, ਤੇ ਕੁਝ ਫਾਇਰਾਂ ਤੇ ਸਲਾਮੀ ਦੇਣ ਦੀਆਂ ਆਵਾਜ਼ਾਂ ਆਉਦੀਆਂ ਹਨ। ਅੰਗਰੇਜ਼ ਲੜਕੀ ਸਭ ਕੁਝ ਤੋਂ ਬੇਖ਼ਬਰ ਫੁੱਟ-ਫੁੱਟ ਕੇ ਰੋ ਪੈਂਦੀ ਹੈ ਤੇ ਫੇਰ ਆਪਣੇ ਆਪ ’ਚ ਗੁੰਮ ਹੋ ਜਾਂਦੀ ਹੈ ਤੇ ਅੱਥਰੂ ਪੂੰਝਦੀ ਹੈ। ਪਿੱਛੋਂ ਉਹੀ ਅੰਗਰੇਜ਼ ਮੁੜ ਕੇ ਆਉਂਦੇ ਹਨ। ਇਕ ਅੰਗਰੇਜ਼ ਕੁੜੀ ਕੋਲ ਆ ਕੇ ਉਸ ਨੂੰ ਹੌਸਲਾ ਦਿੰਦਾ ਹੈ। ਉਹ ਚੌਂਕ ਜਾਂਦੀ ਹੈ।

ਅਫ਼ਸਰ

: ਹਮ ਤੁਮਾਰੇ ਦੁਖ ਕੋ ਸਮਝ ਸਕਦੇ ਹੈ।

ਕੁੜੀ

: (ਹੈਰਾਨੀ ਨਾਲ ਉਸ ਵੱਲ ਦੇਖਦੀ ਹੈ ਤੇ ਫੇਰ ਮੂੰਹ ਫੇਰ ਲੈਂਦੀ ਹੈ। ਵੋਹ ਸਿਰਫ਼ ਮੇਰਾ ਮੰਗੇਤਰ ਹੀ ਨਹੀਂ ਥਾ...। ਹੀ ਵਾਜ ਮਾਈ ਲਵ...। ਮਾਈ ਲਾਈਫ਼..., ਮੇਰਾ ਪਿਆਰ...।

ਅਫ਼ਸਰ

: (ਹੌਂਸਲਾ ਦਿੰਦੇ ਹੋਏ) ਮਾਈ ਚਾਈਲਡ ..., ਵੋਹ ਤੋਂ ਪੈਦਾ ਹੀ... ਬ੍ਰਿਟਿਸ਼ ਇੰਪਾਇਰ ਕੋ ਸਰਵ ਕਰਨੇ ਕੇ ਲਿਏ ਹੁਆ ਥਾ। ਅੰਗਰੇਜ਼ ਹਕੂਮਤ ਉਸ ਕੇ ਇਸ ਬਲੀਦਾਨ ਕੋ ਕਭੀ... ਭੂਲ ਨਹੀਂ ਪਾਏਗੀ... ਕਭੀ...।

ਕੁੜੀ

: (ਹੱਥ ਝਟਕਦੇ ਹੋਏ) ਇਟ ਇਜ਼ ਏ ਕੋਲਡ ਬਲਡਡ ਮਰਡਰ..., ਮਿਸਟਰ ਸਕਾਟ... ਖੂਨ-ਕਤਲ, ਯੂ ਆਲਰੇਡੀ ਨੋਅ ਆਲ ਦੈਟ, ਇੰਫਰਮੇਸ਼ਨ ਥੀ ਤੁਮ੍ਹੇ ...। ਫਿਰ ਕਿਉ ਸਾਂਡਰਸ ਕੋ ਬਤਾਇਆ ਨਹੀਂ। ਅਲਰਟ ਕਿਉਂ ... ਨਹੀਂ ਕਿਆ: (ਰੋ ਪੈਂਦੀ ਹੈ। ਸਾਈਲੈਂਸ। ਸਕਾਟ ਮੂੰਹ ਫੇਰ ਲੈਂਦਾ ਹੈ।)

ਅਫ਼ਸਰ

: ਮੈਂ ਆਪ ਲੋਗੋ ਸੇ ਯਹੀ ਵਾਦਾ ਕਰ ਸਕਤਾ ਹੈ..., ਕਿ ਹਮ ਮੁਜ਼ਰਿਮੇਂ ਕੋ ਬਖਸ਼ੇਗਾ ਨਹੀਂ..., ਕਭੀ ਨਹੀਂ, ਬਦਲਾ ਲੇਗਾ... ਇਨ ਦਾ ਸੇਮ ਵੇਅ- ਸੇਮ ਫੈਸ਼ਨ-। ਠੀਕ ਉਸੀ ਤਰ੍ਹਾਂ (ਅਜਨਬੀ ਅੱਗੇ ਵੱਧਦਾ, ਫੇਰ ਰੁਕ ਜਾਂਦਾ ਹੈ। ਇਕ ਸਿਪਾਹੀ ਆਉਂਦਾ ਹੈ। ਉਸ ਦੇ ਹੱਥ ਵਿਚ ਪੋਸਟਰ ਹੈ। ਹੱਥ ਵੀ ਨਾਲ ਲਿੱਬੜੇ ਹਨ। ਸਬ ਦੀਆਂ ਸਵਾਲੀ ਨਜ਼ਰਾਂ ਉਸ ਵੱਲ ਉੱਠਦੀਆਂ ਹਨ)

ਕੁੜੀ

: ਸਰ ਯੇ ਪੋਸਟਰ..., ਪੂਰੇ ਸ਼ਹਿਰ ਮੇਂ ਲਗਾਏ ਗਏ ਹੈਂ ..., ਜਗ੍ਹਾ-ਜਗ੍ਹਾ। (ਬਾਰ-ਬਾਰ ਹੱਥ ਪੂੰਝਦਾ ਹੈ।)

ਆਫੀ

: (ਉਸ ਦੇ ਹੱਥੋਂ ਖੋਹ ਕੇ ਫਟਾਫਟ ਪੜਦਾ ਹੈ। ਆਖਰੀ ਸ਼ਬਦ ਥੋੜ੍ਹਾ ਚਬਾ ਕੇ ਜ਼ੋਰ ਨਾਲ ਬੋਲਦਾ ਹੈ।) ਹਿੰਦਸੋਤਾਨ... ਸੋਸ਼ਲਿਸਟ ਰਿਪਬਲੀਕਨ ਪਾਰਟੀ। (ਗੁੱਸੇ 'ਚ ਪੋਸਟਰ ਨੂੰ ਮਰੋੜ ਕੇ ਉੱਥੇ ਹੀ ਸੁਟਦਾ ਹੈ। ਜਾਂਦੇ

25 :: ਸ਼ਹਾਦਤ ਤੇ ਹੋਰ ਨਾਟਕ