ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਏ ਬੋਲਦਾ ਹੈ।) ਵੋਹ ਬਚ ਕੇ ਨਿਕਲਨੇ ਨਹੀਂ ਚਾਹੀਏ।

ਸਿਪਾਹੀ

: (ਪਿੱਛੇ ਜਾਂਦੇ ਹੋਏ) ਪੂਰੇ ਸ਼ਹਿਰ ਕੋ ਸੀਲ ਕਰ ਦਿਆ ਗਿਆ ਹੈ ਸਰ-।

(ਸਭ ਨਿਕਲ ਜਾਂਦੇ ਹਨ। ਕੁੜੀ ਪੋਸਟਰ ਚੁੱਕ ਕੇ ਪੜਦੀ ਹੈ)

ਕੁੜੀ

: ਏਕ ਵਿਅਕਤੀ ਦਾ ਖੂਨ ਬਹਾਨੇ ਦਾ ਹਮੇਂ ਅਫ਼ਸੋਸ ਹੈ। ਲੇਕਿਨ ਵੇਹ ਐਸੀ ਸੰਸਥਾ ਦਾ ਨੁਮਾਇੰਦਾ ਥਾ... (ਕਾਹਲੀ ਨਾਲ ਪੜਦੀ ਹੈ।) ...ਨਿਰਦਈ... ਸੰਸਥਾ..., ਜਿਸੇ ਖਤਮ ਕਰਨਾ...; (ਖੜਾਕ ਸੁਣ ਕੇ ਚੌਕਦੀ ਹੈ।) ਕੌਣ...?

ਅਜਨਬੀ

: ਸੁਣ ..., ਸੱਚਮੁੱਚ ਅਫ਼ਸੋਸ ਹੈ ਉਨਾਂ ਨੂੰ..., ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਸੀ..., ਤੂੰ ਸੁਣ ਨਹੀਂ ਰਹੀ..., ਉਹ ਤੇ ਸਾਮਰਾਜ ਦੇ ਉਸ ਵਿਚਾਰ ਨੂੰ (ਕੁੜੀ ਹੋਰ ਸਹਿਮਦੀ ਜਾਂਦੀ ਹੈ।) ਮਾਰਨਾ ਚਾਹੁੰਦੇ ... (ਹੌਲੀ-ਹੌਲੀ ਉਸ ਵੱਲ ਵਧਦਾ ਹੈ।) ਜੋ ਬੰਦੇ ਨੂੰ ਬੰਦੇ ਦਾ ਵੈਰੀ ਬਣਾ ਦਿੰਦਾ... ਕਾਤਲ... (ਕੁੜੀ ਕੰਨਾਂ 'ਤੇ ਹੱਥ ਰੱਖ ਕੇ ਚੀਖਦੀ ਹੈ।) ਡਰ ਬੰਦੇ ਨੂੰ ਬਹਿਰਾ ਬਣਾ ਦਿੰਦਾ।

ਕੁੜੀ

: (ਕੰਬਦੀ ਹੋਈ) ਪਾਪਾ ਪਾਪਾ-ਪਾਪਾ। (ਅਜਨਬੀ ਚਲਾ ਜਾਂਦਾ ਹੈ। ਦੂਜੇ ਪਾਸਿਓਂ ਇਕ ਆਫ਼ੀਸਰ ਦੌੜਿਆ ਆਉਂਦਾ ਹੈ। ਕੁੜੀ ਉਸ ਵੱਲ ਦੇਖਦੇ ਹੋਏ ਬੋਲਦੀ ਹੈ। ਕਿਆ ਵੋਹ ਏਕ ਵਿਚਾਰ ਥਾ? ...ਸਿਰਫ਼ ਵਿਚਾਰ!

(ਅਫ਼ਸਰ ਨੂੰ ਕੁਝ ਸਮਝ ਨਹੀਂ ਆਉਂਦਾ, ਉਹ ਸੋਚਾਂ 'ਚ ਪੈ ਜਾਂਦਾ ਹੈ।)

ਆਫ਼ੀਸਰ

: ਵਹਾਟ ਹੈਪੰਡ ... (ਕੁੜੀ ਡਰਦੀ ਹੋਈ ਆਲੇ-ਦੁਆਲੇ 'ਚ ਕੁਝ ਲੱਭਦੀ ਹੈ। ਆਫ਼ੀਸਰ ਉਸ ਨੂੰ ਝੰਜੋੜਦਾ ਹੈ।) ਵਹਾਟ ਹੈਪੰਡ...। (ਕੁੜੀ ਸਹਿਮ ਕੇ ਉਸ ਨਾਲ ਚਿੰਬੜਦੀ ਹੈ। ਆਫ਼ੀਸਰ ਲਾਡ ਨਾਲ ਪੁੱਛਦਾ ਹੈ।) ਵਹਾਟ ਹੈਪੰਡ ਮਾਈ ਚਾਈਲਡ...। ਕਿਆ ਹੁਆ ਤੁਮ੍ਹੇ ...?

ਕੁੜੀ

: ਵੋਹ ਲੋਕ ਯਹਾਂ (ਚੁਫੇਰੇ ਦੇਖਦੀ ਹੈ। ਆਫ਼ੀਸਰ ਵੀ ਦੇਖਦਾ ਹੈ।)

ਆਫ਼ੀ

:ਕੋਈ ਨਹੀਂ ਯਹਾਂ...। ਕੌਣ ਆ ਸਕਤਾ ਹੈ।

ਕੁੜੀ

: ਵੋਹ ਕਹੀਂ ਭੀ ਜਾ ਸਕਦੇ ...? ਆਫ਼ਿਸ ਮੇਂ ਘੁਸ ਕੇ ਮਾਰ ਡਾਲਾ ਉਸਕੋ-।

26 :: ਸ਼ਹਾਦਤੂ ਤੇ ਹੋਰ ਨਾਟਕ