ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਜੰਟਾਂ ਦੀ ਬੋ ਆਉਂਦੀ, ਪੰਜਾਹ ਰੁਪਏ ਜਿੰਨੀ ਵੀ ਔਕਾਤ ਨਹੀਂ ਸੀ ਸਾਡੀ ਉਨ੍ਹਾਂ ਲਈ, ਅੱਜ ਦੇਖ... ਉਨ੍ਹਾਂ ਦਾ ਮੁੱਲ ਤਾਰਿਆ ਅਸੀਂ-, ਸਾਰੀ ਕੌਮ ਉਠ ਰਹੀ ਏ..., ਜਾਣਾ ਪਵੇਗਾ ਉਨ੍ਹਾਂ ਨੂੰ ਏਥੋਂ...

ਅਜਨਬੀ

: ਪਰ ਉਸਦੇ ਮੰਗੇਤਰ ਦੀ ਕਬਰ...

ਰਾਜਗੁਰੂ

: (ਬਿਸਤਰਾ ਲੈ ਕੇ ਆਉਂਦਾ ਹੈ ਤੇ ਛੇਤੀ ਕਰ । ਟਰੇਨ ਦਾ ਟਾਈਮ ਹੋ ਗਿਆ

(ਰਾਜਗੁਰੂ ਜਾਂਦਾ ਹੈ। ਭਗਤ ਸਿੰਘ ਅਜਨਬੀ ਵੱਲ ਦੇਖਦਾ ਹੈ ਤੇ ਫੇਰ ਪਿੱਛੇ ਤੁਰ ਜਾਂਦਾ ਹੈ।)

ਅਜਨਬੀ

: (ਉਨ੍ਹਾਂ ਨੂੰ ਜਾਂਦੇ ਹੋਏ ਦੇਖਦਾ ਰਹਿੰਦਾ ਹੈ। ਪਤਾ ਨਹੀਂ ਕਿੱਥੇ ਜਾ ਕੇ ਮੁੱਕੇਗੀ... ਇਹ ਘੁੰਮਣਘੇਰੀ-, ਕੋਈ ਸਿਰਾ ਨਹੀਂ ਦਿਖਦਾ-। (ਬਾਹਰ ਜਾਣ ਦਾ ਰਾਹ ਲੱਭਦਾ ਹੈ-। ਰੌਸ਼ਨੀ ਮੱਧਮ ਪੈਂਦੀ ਹੈ।)

ਫੇਡ ਆਉਟ

(ਰੌਸ਼ਨੀ ਹੁੰਦੀ ਹੈ। ਕੁਝ ਪੁਲੀਸ ਵਾਲੇ ਖੜੇ ਸਨ। ਆਫ਼ੀਸਰ ਉਨ੍ਹਾਂ ਨੂੰ ਡਾਂਟ ਰਿਹਾ ਹੈ।)

ਅਫ਼ਸਰ

: ਮੈਂ ਪੁੱਛਦਾਂ-ਤੁਹਾਨੂੰ ਹੋ ਕੀ ਗਿਆ..., ਕੀ ਸੱਪ ਸੁੰਘ ਗਿਆ...। ਇੰਨੀ ਵੱਡੀ ਘਟਨਾ ਹੋ ਗਈ..., ਕੋਈ ਸੂਹ ਤੱਕ ਨਹੀਂ ਲੱਗੀ...। ਕੌਣ ਸੀ, ਕਿੱਥੋਂ ਆਏ? ਕਿੱਥੇ ਗਏ?

ਸਿਪਾਹੀ

: ਜ਼ਨਾਬ ਇਕ ਜਣੇ ਨੇ ਕਾਲੀ ਪਾਰਸੀ ਟੋਪੀ ਪਾਈ ਸੀ...। ਤੇ ਦੂਜਾ ਲੰਮਾ ਜਿਹਾ... ਹੈਟ ਪਾਈ। ਦੋਹੇਂ... ਸਾਹਮਣੇ ਕਾਲਜ ਦੇ ਹੌਸਟਲ ਵੱਲ ਦੌੜੇ ...।

ਅਫ਼ਸਰ

: ਸ਼ਟਅਪਾ! ਇਹ ਸੁਣ-ਸੁਣ ਕੇ ਕੰਨ ਪੱਕ ਗਏ ਮੇਰੇ-। ਮੈਨੂੰ ਕੋਈ ਠੋਸ ਚੀਜ਼ ਚਾਹੀਦੀ ਏ ... ਠੋਸ...। ਨਹੀਂ ਤੇ ਟੰਗ ਦੇਉਂ ਸਾਰਿਆਂ ਨੂੰ।

ਕ0

: ਜਨਾਬ ਅਸੀਂ ਕੋਈ ਪੰਦਰਾਂ-ਸੋਲ੍ਹਾਂ ਮੁੰਡੇ ਫੜੇ ਨੇ। ਨੌਜਵਾਨ ਭਾਰਤ ਸਭਾ ਦੇ ਮੈਂਬਰ। ਇੱਕ ਸਟੁਡੈਂਟ ਲੀਡਰ ਏ... ਹੰਸ ਰਾਜ ਵੋਹਰਾ-।

ਅਫ਼ਸਰ

: ਕੋਈ ਉਨ੍ਹਾਂ 'ਚੋਂ ਬੋਲਿਆ ਕੁਝ-I ( ਦੋਹੇਂ ਸਿਪਾਹੀ ਨੀਵੀਂ ਪਾ ਲੈਂਦੇ ਹਨ।)

28 :: ਸ਼ਹਾਦਤ ਤੇ ਹੋਰ ਨਾਟਕ