ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਖਾਮੋਸ਼ੀ। ਗੱਡੀ ਦੀ ਲੰਮੀ ਵਿਸਲ ਜੋ ਹੌਲੀ-ਹੌਲੀ ਫੇਡ ਹੁੰਦੀ ਹੈ।)

ਫੇਡ ਆਊਟ

(ਕੁਝ ਅੰਗਰੇਜ਼ ਆਫ਼ੀਸਰ ਮਿਊਜ਼ੀਅਮ 'ਚ ਪਈਆਂ ਚੀਜ਼ਾਂ ਨੂੰ ਦੇਖ ਰਹੇ ਹਨ। ਇੱਕ ਪਾਸੇ ਕ੍ਰਾਸ ਪਿਆ ਹੈ। ਪੁਰਾਣੇ ਹਥਿਆਰ ਤੇ ਕੁਝ ਲਹੂ ਨਾਲ ਭਿੱਜੀਆਂ ਵਰਦੀਆਂ ਪਈਆਂ ਹਨ। ਮੋਟਰਸਾਈਕਲ ਸਵਾਰ ਇਕ ਅੰਗਰੇਜ਼ ਆਫ਼ੀਸਰ ਦੀ ਤਸਵੀਰ ਪਈ ਹੈ। ਇੱਕ ਆਫ਼ੀਸਰ ਯੂਨੀਅਨ ਜੈਕ ਦੇ ਝੰਡੇ ਨੂੰ ਮੁੜ-ਮੁੜ ਖੜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜ਼ਨਬੀ ਸਭ ਦੇਖ ਰਿਹਾ ਹੈ। ਵਾਇਸਰਾਏ ਐਂਟਰ ਹੁੰਦਾ ਹੈ।)

ਵਾਇਸਰਾਇ

: ਹੈਲੋ ਜੈਂਟਲਮੈਂਨ-।

ਸਾਰੇ ਅਫ਼ਸਰ

:(ਅਟੈਂਸ਼ਨ ਹੁੰਦੇ ਹਨ।) ਹਿਜ਼ ਐਕਸੀਲੈਂਸੀ।

ਵਾਇਸਰਾਇ

: ਕਹੀਏ ਸਰ ਡੇਵਿਡ..., ਮਿ. ਸਾਈਮਨ ਕੈਸੇ ਹੈ। (ਕ੍ਰਾਸ ਵੱਲ ਦੇਖਦਾ ਹੈ।)

ਅਜਨਬੀ

:ਉਲਟੇ ਲਟਕੇ ਗਲੇ 'ਚ..., ਮੁਰਦੇ ਵਾਂਗ।

(ਸਾਰੇ ਇੱਕ ਦੂਜੇ ਵੱਲ ਹੈਰਾਨੀ ਨਾਲ ਦੇਖਦੇ ਹਨ।)

ਵਾਇਰ

: ਕਿਸੀ ਨੇ... ਕੁਝ ਕਹਾ...?

ਸਾਰੇ

:ਨੋ ਸਰ...।

ਵਾਇਰ

: ਹਮਾਰਾ ਮਤਲਬ ... ਉਨ ਕਾ ਡਰ ਕੁਝ ਕਮ ਹੁਆ। ਯਾਂ ਅਭੀ।

ਡੇਵਿਡ

: ਕਹਾਂ ਸਰ ਉਨੇ ਤੋਂ ਸੋਤੇ ਜਾਗਤੇ ਏਕ ਹੀ ਚੀਜ਼ ਸੁਨਾਈ ਪੜਤੀ ਹੈ। 'ਗੋ ਬੈਂਕ... ਗੋ ਬੈਕ-: (ਸਭ ਹਸ ਪੈਂਦੇ ਹਨ।)

ਐਮਰਸਨ

: ਕਲ ਆਧੀ ਰਾਤ ਕੋ ਉਠ ਕੇ ਚਿਲਾਨੇ ਲਗੇ ..., ਕੋਈ ਹੈ... ਦੇਖੋ... ਪਕੜੋ ...। ਬਾਦ ਮੇਂ ਪਤਾ ਚਲਾ ਪੀਛੇ ਜੰਗਲੋਂ ਮੇਂ ਗਿੱਦੜ ਬੋਲ ਰਹੇ ਥੇ।

31:: ਸ਼ਹਾਦਤ ਤੇ ਹੋਰ ਨਾਟਕ