ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਫੇਰ ਹੱਸਦੇ ਹਨ। ਅਜਨਬੀ ਕ੍ਰਾਸ ਦੇ ਪਿੱਛੇ ਪਹੁੰਚਦਾ ਹੈ।)

ਵਾਇਸਰਾਇ

: (ਹੌਂਕਾ ਸਰਕਾਰ ਕੀ ਯੇਹ ਚਾਲ ਤੋ ਉਲਟੀ ਪੜ ਗਈ... ਅੱਛੇ ਭਲੇ ਬੰਟੇ ਬੰਟਾਏ ਹਿੰਦੋਸਤਾਨ ਕੋ ਏਕ ਕਰ ਦਿਆ।

ਜੇਮਜ਼:

: ਸਰ...। ਸਾਂਡਰਸ਼ ਕੇਸ ਕੀ ਫਾਈਲ...!

ਵਾਇਸਰਾਇ:

: (ਫਾਈਲ ਫੋਲਦੇ ਹੋਏ) ਹੂੰ..., ਕੁਝ ਆਗੇ ਬੜਾ-।

ਅਜਨਬੀ:

: ਜੀ- ਉਸਦੀ ਲਾਸ਼ ਹਰ ਗੋਰੇ ਆਫ਼ੀਸਰ ਦੇ ਬੈੱਡਰੂਮ 'ਚ ਜਾ ਵੜੀ ਹੈ।

ਵਾਇਸਰਾਇ:

: (ਚੌਂਕਦਾ) ਕਹਾਂ...?

ਜੇਮਜ਼:

: ਸੌਰੀ ਹਿਜ਼ ਐਕਸੀਲੈਂਸੀ... ਬਟ ਅਭੀ-।

ਵਾਇਸਰਾਇ:

: ਕਿਆ ਕਰ ਰਹੇ ਹੈਂ ਆਪ ਲੋਗ ...? ਸੌ ਸੇ ਜ਼ਿਆਦਾ ਆਫ਼ੀਸਰ ..., ਸਰ ਖਪਾ ਰਹੇ ਹੈ- ਔਰ ਰਿਜ਼ਲਟ।

ਐਮਰਸਨ:

: ਸਾਰੀ ਗੜਬੜ ਕਮਿਉਨਿਸ ਕੀ ਹੈ ਹਿਜ਼ ਐਕਸੀਲੈਂਸੀ-।

ਡੇਵਿਡ:

: ਪ੍ਰੋਪੇਗੰਡਾ ਦਾ ਸਾਰਾ ਮਟੀਰੀਅਲ ਸੋਵੀਅਤ ਰੂਸ ਸੇ ਆ ਰਿਹਾ ਹੈ। ਔਰ ਵੰਡ ਭੀ...!

ਜੇਮਜ਼:

: ਹਿੰਡੋਸਟਾਨ ਕੋ ਬ੍ਰਿਟਿਸ਼ ਅੰਪਾਇਰ ਸੇ ਤੌੜੇ ਬਿਨਾਂ ਚੈਨ ਕੀ ਨੀਂਦ ਸੌਂ ਨਹੀਂ ਸਕਤੇ...!

ਗੀਤ

: ਬਣਾਈ ਜਾਓ ਬੇਵਕੂਫ਼ ਆਪਣੇ ਆਪ ਨੂੰ (ਬੇਚੈਨ ਹੋ ਕੇ ਆਪਣੇ ਆਪ ਨਾਲ ਗੱਲਾਂ ਕਰਨ ਲੱਗਦਾ ਹੈ।) ਰੂਸ ਨੂੰ ਟੁੱਟਿਆਂ ਦੇ ਦਹਾਕੇ ਹੋ ਚੱਲੇ ..., ਪਰ ਲੰਦਨ ਤਾਂ ਅੱਜ ਵੀ ਕੰਬ ਰਿਹਾ...। (ਕ੍ਰਾਸ ਨੂੰ ਫੜ ਕੇ) ਜੜਾਂ ’ਤੇ ਕਿਤੇ ਹੋਰ ਨੇ...। ਗੌਰ ਨਾਲ ਵੇਖੇ ਕੌਣ?

ਐਮਰਸਨ:

: ਹਮਾਰੇ ਲੋਕਾਂ ਮੇਂ ਦਹਿਸ਼ਤ ਹੈ..., ਕ੍ਰਾਂਤੀਕਾਰੀਓਂ ਦਾ ਜ਼ੋਰ ਬੜ ਰਿਹਾ ਹੈ।

ਜ਼ੇਮਜ਼:

: ਕਾਂਗਰਸ ਅਭੀ ਭੀ ਸਮਝੌਤੇ ਕੇ ਮੂਡ ਮੇਂ ਹੈ...।

ਡੇਵਿਡ:

: ਮਿ. ਗਾਂਧੀ ਕ੍ਰਾਂਤੀਕਾਰੀ ਕਤਲੋਂ ਕੀ ਨਿੰਦਾ ਕਰਤੇ ਹੈਂ।

ਐਮਰਸਨ:

: ਕਾਂਗਰਸ ਮੇਂ ਭੀ ਕੁਝ ਲੋਗੋਂ ਕੇ ਸਿਵਾ ਕੋਈ ਉਨ ਕੇ ਸਾਥ ਨਹੀਂ ਦਿਖਤਾ।

(ਵਾਇਸਰਾਏ ਦੀਆਂ ਅੱਖਾਂ 'ਚ ਚਮਕ ਆਉਂਦੀ ਹੈ)

32:: ਸ਼ਹਾਦਤ ਤੇ ਹੋਰ ਨਾਟਕ