ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(ਭਗਤ ਸਿੰਘ ਸ਼ਾਲ ਨੂੰ ਉਸ ਦੀ ਥਾਂ 'ਤੇ ਟੰਗਦਾ ਹੈ ਦੋਹੇਂ ਬਾਹਰ ਨਿਕਲ ਜਾਂਦੇ ਹਨ।)
(ਦੂਜੇ ਪਾਸੇ ਰੌਸ਼ਨੀ ਹੁੰਦੀ ਹੈ। ਰਾਜਗੁਰੂ ਇਕ ਬੋਰਡ 'ਤੇ ਕਿਸੇ ਤਸਵੀਰ ਦੇ ਟੁਕੜੇ ਜੋੜ ਰਿਹਾ ਹੈ। ਭਗਤ ਸਿੰਘ ਦਬੇ ਪੈਰੀਂ ਉਸ ਦੇ ਪਿੱਛੇ ਜਾਂਦਾ ਹੈ। ਝਾਤੀ ਮਾਰ ਕੇ ਦੇਖਦਾ ਹੈ। ਸ਼ਰਾਰਤ ਦੇ ਅੰਦਾਜ਼ ਨਾਲ ਉੱਚੀ ਚੀਖਦਾ ਹੈ।)
ਭਗਤ ਸਿੰਘ
: ਇਨਕਲਾਬ ...। (ਰਾਜਗੁਰੂ ਫੁਰਤੀ ਨਾਲ ਪਲਟ ਕੇ ਪਿਸਤੌਲ ਤਾਣਦਾ ਹੈ। ਭਗਤ ਸਿੰਘ ਹੱਥ ਖੜੇ ਕਰ ਦਿੰਦਾ ਹੈ!) ਜਿੰਦਾਬਾਦ।
ਰਾਜ
: ਉਹ ਤੇਰੀ... ਇਨਕਲਾਬ ਦੇ ਵੱਡੇ... (ਹੱਸਦੇ ਹੋਏ ਗੁਥਮਗੁਥਾ ਹੁੰਦੇ ਹਨ।
ਭਗਤ ਸਿੰਘ
: ਆ ਜਾ ਫੇਰ... ਆਜਾ... ਐ ਹੀ ਸਹੀ... ਚਲ ... (ਦੋਹੇਂ ਜ਼ੋਰ ਲਾਂਦੇ ਹਨ। ਭਗਤ ਉਸ ਨੂੰ ਢਾਹ ਲੈਂਦਾ ਹੈ। ਰਾਜਗੁਰੂ ਹੱਸ-ਹੱਸ ਕੇ ਦੂਹਰਾ ਹੋਈ ਜਾਂਦਾ-)
ਰਾਜ
: ਛੱਡ ਦੇ ਯਾਰ... ਲਗ ਜਾਉ ਐਵੇਂ (ਹੱਸਦੇ ਹੋਏ ਕਪੜੇ ਝਾੜਦੇ ਹੋਏ ਉਠਦੇ ਹਨ।)-: ਤੂੰ ਤੇ ਤਰਾਹ ਈ ਕੱਢ ਤਾ ਸੀ ਮੇਰਾ, ਮੈਂ ਕਿਹਾ ਲੈ ਆ ਗਿਆ ਫੇਰ... ਫੇਰ...।
ਭਗਤ ਸਿੰਘ
: ਕੌਣ ਮਹਾਪੰਡਿਤ... ਬ੍ਰਹਮਚਾਰੀ ਆਜ਼ਾਦ...। (ਹੱਸਦੇ ਹਨ। ਕੀ ਗੱਲ...ਪਿੱਛੇ ਕੀ ਐ...?
ਰਾਜ
: (ਲੁਕੋਂਦੇ ਹੋਏ) ਕੁਝ ਨੀ ਯਾਰ ..., ਐਵੇਂ ...। (ਭਗਤ ਤਸਵੀਰ ਖੋਹ ਲੈਦਾ ਹੈ।)
ਭਗਤ ਸਿੰਘ
: ਕੁੜੀ ਦੀ ਤਸਵੀਰ ..., ਉਹ ਵੀ ਬਿਕਨੀ 'ਚ-।
ਰਾਜ
: ਜਾਣ ਦੇ ਯਾਰ..., ਐਵੇਂ ਪੰਡਿਤ ਜੀ ਆ ਗਏ ... ਤੂੰ ਸਿਰ ਪੜਵਾਏਂਗਾ।
ਭਗਤ ਸਿੰਘ
: ਪਰ ਇਹ ਹਾਲ ਕੀਹਨੇ ਕੀਤਾ ਇਹਦਾ...? ਟੁੱਕੜੇ-ਟੁੱਕੜੇ ਕਰ ਛੱਡੀ।
ਰਾਜ
: ਹੋਰ ਕੀਹਨੇ...
ਭਗਤ ਸਿੰਘ
: (ਅੰਦਾਜ਼ਾ ਲਾਉਂਦੇ ਹੋਏ) ਆਪਣੇ- ਪਡਿੰਤ ਜੀ... ਸੋਸ਼ਲਿਸਟ ਰਿਪਬਲੀਕਨ ਆਰਮੀ ਦੇ ਕਮਾਂਡਰ ਇਨ ਚੀਫ਼ ਆਜ਼ਾਦ... ਹੈਂਅ... (ਖਿੜ ਖਿੜਾ ਕੇ ਹੱਸਦਾ ਹੈ। ) ਬਸ ਇੰਨੇ 'ਚ ਛੱਡ ਦਿੱਤਾ।
35 :: ਸ਼ਹਾਦਤ ਤੇ ਹੋਰ ਨਾਟਕ