ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸੁਖਦੇਵ
: ਦੂਜਿਆਂ ਨੂੰ ਮੌਤ ਦੇ ਮੂੰਹ 'ਚ ਝੋਕ ਕੇ..., ਖ਼ੁਦ ਪੱਲਾ ਝਾੜ ਰਿਹਾਂ।
ਭਗਤ ਸਿੰਘ
: ਸੁਖਦੇਵ..., ਇਹ ਤੂੰ...।
ਸੁਖਦੇਵ
: ਇੱਕ ਔਰਤ ਦੇ ਮੋਹ ਨੇ ਨਿਕੰਮਾ ਕਰ ਦਿੱਤਾ ਤੈਨੂੰ..., ਨਕਾਰਾ।
ਭਗਤ ਸਿੰਘ
: ਬਸ..., ਬਸ ਸੁਖਦੇਵ ... ਬਸ.
ਸੁਖਦੇਵ
: ਜਕੜ ਲਿਆ ਉਸ ਨੇ ਤੈਨੂੰ। ਕੋਈ ਫ਼ਾਇਦਾ ਨਹੀਂ ਹੁਣ ਤੇਰਾ ਇਨਕਲਾਬ ਨੂੰ। ਦਿਮਾਗ਼ੀ ਐਯਾਸ਼ੀ ਏ ਬਸ। (ਚੁੱਪੀ) ਸੱਚ ਦਸ ਇਹ ਖਿਆਲ ਤੇਰੇ ਦਿਮਾਗ਼ 'ਚ ਆਇਆ ਕਦੋਂ ਸੀ।
ਭਗਤ ਸਿੰਘ
: ਵੇਲਾਂ ਦੇ ਉਹ ਸ਼ਬਦ ਅਸੀਂ ਇਕੱਠੇ ਹੀ ਪੜੇ ਸੀ।.., ਬੋਲਿਆਂ ਨੂੰ ਸਣਾਉਣ ਦਾ ਢੰਗ, (ਤੈਸ਼ 'ਚ) ਪਰ ਉਦੋਂ ਉਹ ਸਿਰਫ਼ ਸਨਸਨੀ ਸੀ ਇੱਕ, ਆਪਣੇ ਖੂਨ 'ਚ ਪਾ ਕੇ ਮੈਂ ਉਸ ਨੂੰ ਵਿਚਾਰ ਬਣਾਇਆ।
ਸੁਖਦੇਵ
: ਤੇ ਹੁਣ ਜਦ ਅਮਲ ਦਾ ਵੇਲਾ ਆਇਆ, ਜ਼ਿਦੰਗੀ ਦੇਣ ਦਾ..., ਤਾਂ ਤੂੰ ਚਾਹੁੰਦਾ ਕਿ ਉਹ ਕੰਮ ਕੋਈ ਹੋਰ ਕਰੇ, ਜਿਸ ਦਾ ਇਹ ਵਿਚਾਰ ਹੈ ਹੀ ਨਹੀਂ, ਜਿਸ ਨੇ ਆਪਣੀ ਛਾਤੀ 'ਚ ਪਾਲਿਆ ਹੀ ਨਹੀਂ ਉਸ ਨੂੰ ..., ਉਹ ਉਸ ਦੀ ਖ਼ਾਤਿਰ ਮੌਤ ਨਾਲ ਖੇਡਣ ਤੇ ਤੂੰ ਇਕ ਔਰਤ ਲਈ-।
ਭਗਤ ਸਿੰਘ
: ਤੂੰ ਮੇਰੀ ਬੇਜ਼ਤੀ ਕਰ ਰਿਹਾਂ- ਸੁਖਦੇਵ । ਕੋਈ ਗਲਤਫ਼ਹਿਮੀ ਏ ਤੈਨੂੰ-।
ਸੁਖਦੇਵ
: (ਅਣਸੁਣੀ ਕਰਕੇ) ਤੂੰ ਜਾਣਦਾਂ, ਇਹ ਕੰਮ ਸਿਰਫ਼ ਤੇਰੇ ਲਈ ਏ ...,ਸਿਰਫ਼ ਤੂੰ ਹੀ ਕਰ ਸਕਦਾਂ ਇਸਨੂੰ। (ਚੁੱਪੀ) ਮੈਂ ਆਪਣਾ ਫ਼ਰਜ਼ ਪੂਰਾ ਕੀਤਾ..., ਅੱਗੇ ਤੇਰੀ ਮਰਜ਼ੀ।
(ਭਗਤ ਸਿੰਘ ਉਸ ਨੂੰ ਜਾਂਦੇ ਦੇਖਦਾ ਹੈ ਤੇ ਫੇਰ ਝਟਕੇ ਨਾਲ ਅੱਗੇ ਵੱਧਦਾ ਹੈ ਤੇ ਫੇਰ ਰੁਕ ਜਾਂਦਾ ਹੈ।
ਭਗਤ ਸਿੰਘ
: ਮੈਂ ਕਮਜ਼ੋਰ ਨਹੀਂ ਸੀ, ਤਿਆਰ ਸੀ..., ਅੰਤਮ ਯਾਤਰਾ ਲਈ, ਖੁਦ ਆਪਣੇ ਪੈਰਾਂ 'ਤੇ ਤੁਰ ਕੇ ਜਾਣ ਲਈ, ਜਾ ਸਕਦਾ ਸੀ ਮੈਂ। ਦੂਜੀ ਮੀਟਿੰਗ 'ਚ ਮੇਰਾ ਨਾਂ, ਮੇਰੀ ਭੇਂਟ ਕਬੂਲ ਹੋਈ, ਬਹੁਤ ਖੁਸ਼ ਸੀ ਮੈਂ, ਬਹੁਤ ਖੁਸ਼। ਬਟੁਕੇਸ਼ਵਰ ਮੇਰੇ ਨਾਲ ਹੀ ਦਿੱਲੀ ਆਇਆ। ਅਸੀਂ ਅਸੈਂਬਲੀ ਦੇਖਣ ਗਏ, ਬਹੁਤ ਜ਼ਰੂਰੀ ਸੀ ਇਹ, ਉਹ ਥਾਂ ਚੁਣਨੀ, ਜਿੱਥੋਂ ਬੰਬ ਸੁੱਟੀਏ, ਤਾਂ ਕੋਈ ਜ਼ਖਮੀ ਨਾ ਹੋਏ। ਅਸੀਂ ਕੋਈ ਭਾੜੇ ਦੇ ਸਿਪਾਹੀ ਨਹੀਂ ਸੀ, ਜਿਨ੍ਹਾਂ
39 :: ਸ਼ਹਾਦਤ ਤੇ ਹੋਰ ਨਾਟਕ