ਨੂੰ ਸਿਰਫ਼ ਕਤਲ ਕਰਨਾ ਹੀ ਸਿਖਾਇਆ ਜਾਂਦਾ। ਦਿਲਾਂ 'ਚ ਤੇ ਪਿਆਰ ਹੀ ਪਿਆਰ ਸੀ।
(ਸੈਂਟ ਤੋਂ ਫੋਟੋ ਉਤਾਰਦਾ ਹੈ।) ਇਹ ਫੋਟੋ ਅਸੀਂ ਕਸ਼ਮੀਰੀ ਗੇਟ 'ਤੋਂ ਖਿਚਾਈ ਸੀ..., ਦੋ ਦਿਨ ਪਹਿਲਾਂ। (ਚੁੱਪੀ)
(ਇਸ਼ਤਿਹਾਰ ਕੱਢ ਕੇ ਉਨਾਂ ਨੂੰ ਮੇਜ਼ 'ਤੇ ਰੱਖ ਕੇ ਪੂਰਾ ਖੋਲ੍ਹਦਾ ਹੈ ਤੇ ਗ਼ੌਰ ਨਾਲ ਦੇਖਦਾ ਹੈ।)
ਸਭ ਤਿਆਰੀ ਸੀ, ਅਸੀਂ ਕਿਸੇ ਨੂੰ ਮਾਰਨਾ ਥੋੜੇ ਈ ਸੀ, ਫੇਰ ਵੀ ਦਿਲ ਕਿਸੇ ਅਣਹੋਣੀ ਬਾਰੇ ਸੋਚ ਕੇ ਡਰ ਜਾਂਦਾ। ਅਸੈਂਬਲੀ 'ਚ ਸੁੱਟਣ ਵਾਲਾ ਉਹ ਪਰਚਾ..., ਮੈਂ ਬਾਰ-ਬਾਰ ਲਿਖਿਆ, ਕਈ ਵਾਰ..., ਸੋਧ ਸੋਧ ਕੇ ਮੁੜ ਮੁੜ ਉਸ ਨੂੰ ਪੜਿਆ। ਸਾਰਾ ਦਾਰੋਮਦਾਰ ਉਸੇ 'ਤੇ ਸੀ। ਉਹ ਸਾਡੇ ਦਿਲਾਂ ਦਾ ਦਰਦ ਸੀ, ਜਿਸ ਨੂੰ ਅਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਾਂ, ਬੰਬ ਤਾਂ ਉਸ ਲਈ ਬਹਾਨਾ ਬਣ ਰਹੇ ਸੀ। ਜਿੰਨੀ ਵਾਰ ਲਿਖਦਾ..., ਕੁਝ ਅਧੂਰਾ ਰਹਿ ਜਾਂਦਾ, ਮੇਰਾ ਧਿਆਨ ਕਿਤੇ ਹੋਰ ਸੀ, ਸੁਖਦੇਵ ਦਾ ਚਿਹਰਾ..., ਵਾਰ-ਵਾਰ ਅੱਖਾਂ ਮੁਹਰੇ ਘੁੰਮ ਜਾਂਦਾ, ਜਿੰਨਾ ਹਟਾਉਣ ਦੀ ਕੋਸ਼ਿਸ਼ ਕਰਦਾ, ਉਨੀ ਈ ਉਹ ਜ਼ਿਦ ਕਰਦਾ। ਮੀਟਿੰਗ 'ਚ ਉਹ ਕੁਝ ਨਹੀਂ ਸੀ ਬੋਲਿਆ, ਪਰ ਉਸ ਦੀਆਂ ਲਾਲ ਸੂਹੀਆਂ ਅੱਖਾਂ ਦੱਸਦੀਆਂ ਕਿ ਉਹ ਰਾਤ ਭਰ ਰੋਂਦਾ ਰਿਹਾ ਸੀ।
ਆਖਰੀ ਰਾਤ ਸੀ ਉਹ, ਗਲਤਫ਼ਹਿਮੀ ਦੇ ਉਸ ਬੋਝ ਨੂੰ ਨਾਲ ਲੈ ਕੇ ਜਾਣਾ ਔਖਾ ਸੀ। ਉਸ ਪਰਚੇ ਨੂੰ ਛੱਡ ਕੇ ਮੈਂ ਸੁਖਦੇਵ ਨੂੰ ਖ਼ਤ ਲਿਖਣ ਬੈਠ ਗਿਆ। ਪਤਾ ਨਹੀਂ ਕਿਉਂ ਲਿਖ ਰਿਹਾ ਸੀ..., ਕੀ ਲਿਖ ਰਿਹਾ ਸੀ, ਪਰ ਮੈਂ ਦਿਲ ਖੋਲ ਕੇ ਰੱਖ ਦਿੱਤਾ ਸੀ ਆਪਣਾ...
ਪਿਆਰ ਕੋਈ ਅਣਮਨੁੱਖੀ ਜਜ਼ਬਾ ਨਹੀਂ..., ਫੇਰ ਮੈਂ ਤਾਂ ਸਭ ਛੱਡ ਕੇ ਜਾਣ ਲਈ ਤਿਆਰ ਸੀ, ਬਸ ਤਰਲਾ ਸੀ ਉਸ ਅੱਗੇ ਕਿ ਉਹ ਮੇਰੇ ਵਰਗੇ ਹੋਰਨਾਂ ਨਾਲ..., ਜੋ ਉਸ ਪਿਆਰ ਦੀ ਬੀਮਾਰੀ ਦਾ ਸ਼ਿਕਾਰ ਹੋਣ, ਥੋੜਾ ਨਰਮੀ ਨਾਲ ਪੇਸ਼ ਆਵੇ ... ਥੋੜੀ ਹਮਦਰਦੀ...। ਮੈਨੂੰ ਪਤਾ ਸੀ ਕਿ ਖ਼ੁਦ ਸ਼ਿਕਾਰ ਹੋਏ ਬਿਨਾਂ ਉਸ ਨੂੰ ਇਹ ਸਮਝ ਨਹੀਂ ਸੀ ਆਉਣੀ..., ਬੇਰਹਿਮ ਜ਼ਿੰਦਗੀ ਨੇ ਇਹ ਮੌਕਾ ਉਸ ਨੂੰ ਦੇਣਾ ਹੀ ਨਹੀਂ ਸੀ।
ਬਹੁਤ ਬੁਲੰਦੀ 'ਤੇ ਸੀ ਉਹ, ਇੰਨੀ ਉੱਚਾਈ... ਕਿ ਕੋਈ ਵੀ ਉਸ ਨੂੰ
40 :: ਸ਼ਹਾਦਤ ਤੇ ਹੋਰ ਨਾਟਕ