ਗ਼ਲਤ ਸਮਝ ਸਕਦਾ ਸੀ। ਪਰ ਮੈਂ ਦਿਲ ਖੋਲ੍ਹ ਦਿੱਤਾ ਸੀ। ਹੁਣ ਬਿਲਕੁਲ ਹਲਕਾ ਸੀ ਮੈਂ ਇਕਦਮ ਹੌਲਾ-।
ਸਵੇਰ ਹੋਣ ਵਾਲੀ ਸੀ। ਇੱਕ ਵਾਰ ਫੇਰ ਮੈਂ ਉਹ ਪਰਚਾ ਲਿਖਿਆ... ਤੇ ਆਖ਼ਰੀ ਬਾਰ ਉਸਨੂੰ ਪੜ੍ਹਿਆ, ਬੜੇ ਧਿਆਨ ਨਾਲ, ਹੁਣ ਸਭ ਕੁਝ ਬਿਲਕੁਲ ਸਾਫ਼ ਸੀ, ਤਹਿ ਕਰ ਕੇ ਮੈਂ ਉਸ ਨੂੰ ਅੰਦਰ ਰੱਖ ਲਿਆ ਜੇਬ 'ਚ (ਮਚਾਨ ਵੱਲ ਜਾਂਦੇ ਹੋਏ) ਅਸੈਂਬਲੀ ਸ਼ੁਰੂ ਹੋਣ ਦਾ ਸਮਾਂ ਗਿਆਰ੍ਹਾਂ ਵਜੇ ਸੀ। ਪਹਿਲਾਂ ਹੀ ਅਸੀਂ ਖਾਕੀ ਨਿੱਕਰਾਂ-ਕਮੀਜ਼ਾਂ ਪਾਈ ਗੈਲਰੀ 'ਚ ਜਾ ਪਹੁੰਚੇ। ਮੈਂ ਤੇ ਦੱਤ ਵੱਖ-ਵੱਖ ਚੱਲ ਰਹੇ ਸੀ
ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ। ਗੈਲਰੀ ਖਚਾਖਚ ਭਰੀ ਸੀ। ਇਕ ਪਾਸੇ ਬੰਬ ਤੇ ਦੂਜੇ ਪਾਸੇ ਡੈਨਰਨੇਟਰ..., ਤੇ ਨਾਲ ਹੀ ਉਹ ਪਰਚਾ, ਮੈਂ ਹਿੱਕ ਨਾਲ ਘੁੱਟਿਆ ਸੀ..., ਬਹੁਤ ਹੌਲੀ ਹੌਲੀ ਤੁਰ ਰਹੇ ਸੀ ਅਸੀਂ-। ਅਚਾਨਕ ਧਮਾਕਾ ਬਹੁਤ ਨੁਕਸਾਨ ਕਰ ਸਕਦਾ ਸੀ, ਥੋੜੀ ਜਿਹੀ ਲਾਪਰਵਾਹੀ ਕ੍ਰਾਂਤੀ ਦੇ ਸੁੱਚੇ ਆਦਰਸ਼ ਨੂੰ ਦਾਗ਼ ਦਾਗ਼ ਕਰ ਦਿੰਦੀ। ਬਹੁਤ ਭਾਰੀ ਜ਼ਿੰਮੇਵਾਰੀ ਸੀ., ਥੋੜੀ ਜਿਹੀ ਭਾਵਕੜਾ ਸਭ ਖ਼ਤਮ ਕਰ ਦਿੰਦੀ-।ਮਜ਼ਦੂਰਾਂ ਦੀ ਹੜਤਾਲ 'ਤੇ ਪਾਬੰਦੀ ਲਾਉਣ ਵਾਲਾ ਕਾਲਾ ਕਾਨੂੰਨ ਪਾਸ ਹੋਣ ਜਾ ਰਿਹਾ ਸੀ। ਸਾਡਾ ਦਿਲ ਉਨ੍ਹਾਂ ਲੋਕਾਂ ਲਈ ਰੋਂਦਾ... ਜਿਨ੍ਹਾਂ ਦੀ ਆਖਰੀ ਚੀਕ... ਅਖੀਰੀ ਹਿਚਕੀ ਨੂੰ... ਉਨ੍ਹਾਂ ਦੀ ਸੰਘੀ 'ਚ ਘੁੱਟਣ ਦੀ ਸਾਜਿਸ਼ ਸਾਡੇ ਸਾਹਮਣੇ ਈ ਹੋ ਰਹੀ ਸੀ। ਸਭ ਉੱਥੇ ਸਨ। ਮੋਤੀ ਲਾਲ ...., ਜਿੰਨਾਹ ਸਭ ..., ਲੱਖ ਕੋਸ਼ਿਸ਼ਾਂ ਦੇ ਬਾਵਜੂਦ... ਇਹ ਸਾਡੀ ਸਮਝ ਤੋਂ ਬਾਹਰ ਸੀ... ਕਿ ਉਹ ਉੱਥੇ ਕੀ ਕਰ ਰਹੇ ਸੀ..., ਉਸ ਸੰਸਥਾ 'ਚ ਜੋ ਪੈਰ ਪੈਰ 'ਤੇ ਸਾਡੀ ਲਾਚਾਰੀ... ਸਾਡੀ ਗੁਲਾਮੀ ਦਾ ਮਜ਼ਾਕ ਉਡਾਂਦੀ। (ਇੱਕ ਟੱਕ ਇੱਕ ਪਾਸੇ ਵੱਲ ਦੇਖਦਾ ਹੈ।)
ਮਿ. ਸਾਈਮਨ ਸਾਡੇ ਸਾਹਮਣੇ ਬੈਠਾ ਸੀ। ਚਾਹੁੰਦੇ ਤਾਂ ਬੜੀ ਆਸਾਨੀ ਨਾਲ ਖਤਮ ਕਰ ਦਿੰਦੇ। ਪਰ ਨਿੱਜੀ ਬਦਲੇ ਤੇ ਖੂਨ ਖਰਾਬੇ ਦਾ ਕੋਈ ਵਿਚਾਰ ਸਾਡੇ ਫਲਸਫ਼ੇ 'ਚ ਨਹੀਂ। ਜਜ਼ਬਾਤਾਂ 'ਤੇ ਕਾਬੂ ਰੱਖਣਾ ਔਖਾ, ਪਰ ਇਨਕਲਾਬੀਆਂ ਤੋਂ ਵੱਧ ਇਸ ਹੁਨਰ ਨੂੰ ਕੌਣ ਜਾਣ ਸਕਦਾ- ਜ਼ਬਤ ਕਰ ਜਾਣ ਦਾ ਹੁਨਰ।
ਅਸੀਂ ਤਾਂ ਹੰਕਾਰ ਦੇ ਨਸ਼ੇ 'ਚ ਸੁੱਤਿਆਂ ਨੂੰ ਜਗਾਉਣਾ ਸੀ, ਜੋ ਜਵਾਲਾਮੁਖੀ ਦੇ ਐਣ ਦਹਾਨੇ 'ਤੇ ਖੜੇ ਹੋ ਕੇ ਜਸ਼ਨ ਮਨਾ ਰਹੇ ਸੀ। ਜਿਉਂਦੀਆਂ ਰੂਹਾਂ
41 :: ਸ਼ਹਾਦਤ ਤੇ ਹੋਰ ਨਾਟਕ