ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਕੁਚਲ ਦੇਣਾ ... ਜਿਨ੍ਹਾਂ ਦਾ ਸ਼ੁਗਲ ਸੀ। ਚੇਤਾਵਨੀ ਦੇਣੀ ਜ਼ਰੂਰੀ ਸੀ... ਤੇ ਉਹ ਵੀ ਇੰਨੀ ਉੱਚੀ... ਜਿਸ ਦੀ ਆਵਾਜ਼ ਬੋਲੇ ਕੰਨਾਂ ਤੱਕ ਵੀ ਪਹੁੰਚ ਸਕੇ।

(ਬਾਂਹ ਘੁਮਾਂ ਕੇ ਬੰਬ ਸੁੱਟਣ ਦਾ ਐਕਸ਼ਨ ਕਰਦਾ ਹੈ। ਧੂੰਆਂ ਫੈਲ ਜਾਂਦਾ ਹੈ। ਚੀਖਾਂ ਤੇ ਭਜਦੜ ਦੀਆਂ ਆਵਾਜਾਂ ਵਿਚ ਦੂਜਾ ਬੰਬ ਫੱਟਦਾ ਹੈ। ਇਨਕਲਾਬ ਜ਼ਿੰਦਾਬਾਦ ਅਤੇ ਪ੍ਰੋਲਤਾਰੀ ਜ਼ਿੰਦਾਬਾਦ ਦੇ ਨਾਹਰੇ ਧੂੰਏ ਵਿਚ ਗੁੰਜਦੇ ਹਨ- ਧੂੰਆਂ ਛਟਣ ਦੇ ਨਾਲ ਨਾਲ ਕੁਝ ਪੁਲੀਸ ਵਾਲੇ ਡਰਦੇ-ਡਰਦੇ ਆਉਂਦੇ ਹਨ। ਨਾਹਰੇ ਗੂੰਜਦੇ ਰਹਿੰਦੇ ਹਨ। ਬੰਬ ਸੁੱਟਣ ਤੇ ਧੂੰਆਂ ਛਟਣ ਤੋਂ ਬਾਅਦ ਪੁਲਿਸ ਆਉਦੀ ਹੈ।

ਭਗਤ ਸਿੰਘ

: ਡਰੋ ਨਹੀਂ, ਸਾਡੇ ਕੋਲੋਂ ਡਰਣ ਦੀ ਕੋਈ ਲੋੜ ਨਹੀਂ- (ਹੱਥ ਖੜੇ ਕਰਦੇ ਹੋਏ) ਅਸੀਂ ਡਰਾਉਣ ਨਹੀਂ, ਜਗਾਉਣ ਆਏ ਹਾਂ। (ਉਨ੍ਹਾਂ ਨੂੰ ਉੱਥੇ ਹੀ ਖੜੇ ਦੇਖ ਕੇ) ਸਾਡੇ ਕੋਲ ਕੋਈ ਹਥਿਆਰ ਨਹੀਂ। ਅਸੀਂ ਆਪਣਾ ਕੰਮ ਕਰ ਦਿੱਤਾ, ਤੁਸੀਂ ਆਪਣਾ ਕੰਮ ਕਰੋ।

(ਡਰਦੇ ਡਰਦੇ ਪੁਲਿਸ ਵਾਲੇ ਅੱਗੇ ਵੱਧਦੇ ਹਨ। ਉਨ੍ਹਾਂ ਦੀ ਤਲਾਸ਼ੀ ਲੈਂਦੇ ਹਨ ਤੇ ਘੇਰ ਕੇ ਲੈ ਕੇ ਜਾਂਦੇ ਹਨ।) ਭਗਤ ਸਿੰਘ ਤੇ ਦੱਤ ਨਾਹਰੇ ਲਾਉਂਦੇ ਹੋਏ ਜਾਂਦੇ ਹਨ।)

ਭਗਤ ਸਿੰਘ

: (ਰੁਕ ਕੇ) ਸਾਨੂੰ ਖੁਸ਼ੀ ਹੈ ਕਿ ਬੰਬ ਖਾਲੀ ਥਾਂ 'ਤੇ ਡਿੱਗੇ। (ਹੇਠਾਂ ਡਿੱਗੇ ਮੈਂਬਰਾਂ ਵੱਲ ਦੇਖ ਕੇ) ਇਸ ਸੰਸਥਾ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ।

(ਦੋਹੇਂ ਫੇਰ ਨਾਹਰੇ ਲਾਉਂਦੇ ਹੋਏ ਬਾਹਰ ਜਾਂਦੇ ਹਨ। ਜ਼ਮੀਨ ਉੱਤੇ ਡਿੱਗੇ ਮੈਂਬਰ ਹੌਲੀ-ਹੌਲੀ ਉੱਠਦੇ ਹਨ ਤੇ ਫਰਸ਼ 'ਤੇ ਪਏ ਇਸ਼ਤਿਹਾਰਾਂ ਨੂੰ ਚੁੱਕ ਕੇ ਪੜ੍ਹਨਾ ਸ਼ੁਰੂ ਕਰਦੇ ਹਨ।)

1.

: ਥੱਲੇ ਖੇਤਾਂ 'ਚ ਕੰਮ ਕਰਦੇ

2.

:ਮਜ਼ਦੂਰ ਨੇਤਾਵਾਂ ਦੀ ਅੰਧਾਧੁੰਦ ਗ੍ਰਿਫ਼ਤਾਰੀ।

3.

:ਸੰਕੇਤ ਕਰਦੀ ਹੈ ਕਿ ਹਵਾ ਕਿਹੜੇ ਰੁਖ਼ ਚੱਲ ਰਹੀ ਹੈ।

1.

: ਭਿਖਿਆ ਦੀ ਹੱਡੀ ਦੀ ਵੰਡ ਬਾਰੇ ਝਗੜ ਰਹੇ....

42 :: ਸ਼ਹਾਦਤ ਤੇ ਹੋਰ ਨਾਟਕ