ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਈਮਨ ਕਮੀਸ਼ਨ ਵੱਲੋਂ ਬੁਰਕੀ ਦੀ ਆਸ ਕਰ ਰਹੇ... 2.

3.

ਲੋਕਾਂ ਦੇ ਪ੍ਰਤੀਨਿਧਾਂ ਨੂੰ ਚਾਹੀਦਾ ਹੈ... 1.

2-3.

ਭਗਤ ਸਿੰਘ : ਵਾਇਸ

(ਸਭ ਇਕ ਦੂਜੇ ਵੱਲ ਦੇਖਦੇ ਹਨ।) ਕਿ ਉਹ ਆਪਣੇ ਹਲਕਿਆਂ 'ਚ ਵਾਪਿਸ ਜਾ ਕੇ ਲੋਕਾਂ ਨੂੰ ਕ੍ਰਾਂਤੀ ਲਈ ਤਿਆਰ ਕਰਨ। ਇਨਕਲਾਬ ਲਈ ਤਿਆਰ ਕਰਨ। (ਪੋਸਟਰ ਪੜਦੇ ਹੋਏ ਸਭ ਬਾਹਰ ਨਿਕਲ ਜਾਂਦੇ ਹਨ। ਰੋਸ਼ਨੀ ਦੂਜੇ ਪਾਸੇ ਭਗਤ ਸਿੰਘ ਅਤੇ ਅਜਨਬੀ ਉੱਤੇ ਪੈਂਦੀ ਹੈ। ਅਸੀਂ ਬੰਬ ਬੜੇ ਧਿਆਨ ਨਾਲ, ਖਾਲੀ ਬੈਂਚਾਂ ਦੇ ਵਿਚਕਾਰ, ਖੁੱਲੀ ਥਾਂ ਦੇਖ ਕੇ ਸੁੱਟਿਆ ਸੀ। (ਅਜਨਬੀ) ਹਾਲੇ ਵੀ ਤੂੰ ਸਮਝਦਾਂ ਕਿ ਅਸੀਂ ਕੋਈ ਦਹਿਸ਼ਤਗਰਦ ਹਾਂ। (ਚੁੱਪੀ) ਸਰਕਾਰ ਲਈ ਉਹ ਬੰਬ ਸੱਚਮੁੱਚ ਖਤਰਨਾਕ ਸੀ, (ਵਿਅੰਗ ਭਰੀ ਹਾਸੀ ਹੱਸਦਾ ਹੈ।) ਪਰ... ਅਖਬਾਰਾਂ ਲਿਖਦੀਆਂ..., ਦੋ ਫੁੱਟ ਦੀ ਦੂਰੀ 'ਤੇ ਖੜੇ ਬੰਦਿਆਂ ਨੂੰ ਖਰੋਚ ਤਕ ਨਹੀਂ ਸੀ ਆਈ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ... ਕੁਝ ਲੋਕ ਜ਼ਖਮੀ ਹੋਏ..., ਸਾਨੂੰ ਅਫ਼ਸੋਸ ਹੈ। ਪਰ ਅਸਲ ਬੰਬ ਤੇ ਉਹ ਪਰਚਾ ਸੀ... ਜੋ ਕਿਤੇ ਰੁਲ ਗਿਆ। ਫੇਡ ਆਊਟ (ਡਰਿਆ ਹੋਇਆ ਵਾਇਸਰਾਏ ਮੰਚ 'ਤੇ ਆਉਂਦਾ ਹੈ। ਹਰ ਕਦਮ 'ਤੇ ਉਸ ਨੂੰ ਕੋਈ ਖੜਾਕ ਸੁਣਾਈ ਪੈਂਦਾ ਹੈ, ਉਹ ਤਭਕ ਜਾਂਦਾ ਹੈ, ਜਿਵੇਂ ਸਾਹ ਰੁਕ ਗਿਆ ਹੋਵੇ। ਫੇਰ ਕ੍ਰਾਸ ਬਣਾਉਂਦਾ ਹੈ। ਆਲੇ ਦੁਆਲੇ ਡਰਿਆ ਹੋਇਆ ਦੇਖਦਾ ਹੈ। ਗਲੇ 'ਚ ਪਾਏ ਕ੍ਰਾਸ ਨੂੰ ਬਾਹਰ ਕੱਢ ਲੈਂਦਾ ਹੈ। ਅਜਨਬੀ ਭਗਤ ਸਿੰਘ ਨੂੰ ਚੁੱਪ ਚਾਪ ਸਾਰਾ ਨਜ਼ਾਰਾ ਦੇਖਣ ਦਾ ਇਸ਼ਾਰਾ ਕਰਦਾ ਹੈ। ਫੇਰ ਕੋਈ ਖੜਾਕ ਹੁੰਦਾ ਹੈ ਤੇ ਵਾਇਸਰਾਏ ਤਭਕ ਕੇ ਚੱਖਦਾ ਹੈ। ਕੋਈ ਹੈ, ਕੋਈ ਹੈ (ਸਾਹੋ ਸਾਹੀ ਹੁੰਦਾ ਹੈ। ਵੱਡੀ ਸਲੀਬ ਦੇ ਪਿੱਛੇ ਲੁਕਦਾ ਹੈ। ਇੱਕ ਆਫ਼ੀਸਰ ਤੇ ਸਿਪਾਹੀ ਦੌੜੇ ਆਉਂਦੇ ਹਨ। 43 :: ਸ਼ਹਾਦਤ ਤੇ ਹੋਰ ਨਾਟਕ