ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਨਬੀ

: ਕਿਸੇ ਦੇਸ਼ 'ਚ। ... ਕੋਈ ਹਥਿਆਰ... ਏਨਾ ਖ਼ਤਰਨਾਕ ਨਹੀਂ, ਜਿੰਨਾ ਸ਼ਹੀਦ-। ਬੱਚ ਕੇ ਰਹੀਂ ਉਸ ਤੋਂ ...। ਡਰ ਤੇ ਹਿੰਸਾ ਦਾ ਬੜਾ ਅਜੀਬ ਸਾਥ ਹੈ... ਕਾਬੂ ਰੱਖ, ਐਂ ਨਾ ਹੋਵੇ ਕਿ ਪੀੜੀਆਂ ਨੂੰ ਭਟਕਣਾ ਪਵੇ... ਭੁਗਤਣਾ ਪਵੇਂ, ਕਾਬੂ ਰੱਖ ਇਸ ਡਰ ’ਤੇ...। (ਜਾਂਦਾ ਹੈ। ਭਗਤ ਸਿੰਘ ਵੀ ਉਸਦੇ ਪਿੱਛੇ ਹੀ ਨਿਕਲ ਜਾਂਦਾ ਹੈ । ਇਸ ਗੁੱਸੇ 'ਤੇ।

ਵਾਇਸ

: ਰੋਕੋ ਉਸੇ ..., ਪਕੜੋ ..., ਗ੍ਰਿਫ਼ਤਾਰ ਕਰੋ। (ਆਫ਼ੀਸਰ ਅਤੇ ਸਿਪਾਹੀ ਫੇਰ ਆਉਂਦੇ ਹਨ।) ਮੇਰਾ ਮੂੰਹ ਕਿਆ ਦੇਖ ਰਹੇ ਹੋ...। ਉਸ ਤਰਫ਼ ਜਾਓ...। (ਮਜ਼ਬੂਰੀ ਵਸ ਏਧਰ ਉਧਰ ਲੱਭਣ ਦਾ ਯਤਨ ਕਰਦੇ ਹਨ।) ਚੱਪਾ ਚੱਪਾ ਛਾਣ ਡਾਲੋ ...। (ਸਿਪਾਹੀ ਤੇ ਆਫ਼ੀਸਰ ਇੱਕ ਦੂਜੇ ਦਾ ਮੂੰਹ ਤਕਦੇ ਹਨ। ਆਫ਼ੀਸਰ ਇਸ਼ਾਰੇ ਨਾਲ ਰੁਕਣ ਨੂੰ ਕਹਿੰਦਾ ਹੈ।) ਗ੍ਰਿਫ਼ਤਾਰ ਕਰੋ ਉਨ੍ਹੇ-! (ਆਫ਼ੀਸਰ ਸਿਪਾਹੀਆਂ ਨੂੰ ਜਾਣ ਦਾ ਇਸ਼ਾਰਾ ਕਰਦਾ ਹੈ।)

ਆਫ਼ੀਸਰ

: ਵੋਹ ਲੋਕ ਗ੍ਰਿਫ਼ਤਾਰ ਹੋ ਚੁਕੇ ਹੈਂ ਐਕਸੀਲੈਂਸੀ-। ਯਹਾਂ ਕੋਈ ਨਹੀਂ।

ਵਾਇਸ

: ਕੋਈ ਨਹੀਂ!(ਸਿਰ ਫ਼ਰੋਲਦੇ ਹੋਏ) ਅਭੀ ਅਭੀ ਤੋਂ ਯਹੀਂ ਥੇ..., (ਖ਼ੁਦ ਨਾਲ) ਬਿਲਕੁਲ ਆਜ਼ਾਦ-। (ਵਾਇਸਰਾਏ ਖ਼ੁਦ ਨੂੰ ਸੰਭਾਲਦੇ ਹੋਏ ਇੰਝ ਦਿਖਾਉਣ ਦਾ ਯਤਨ ਕਰਦਾ ਹੈ ਜਿਵੇਂ ਕੁਝ ਹੋਇਆ ਹੀ ਨਹੀਂ। ਇੱਕ ਸਿਪਾਹੀ ਪਾਣੀ ਲੈ ਕੇ ਆਉਦਾ ਹੈ। ਵਾਇਸਰਾਏ ਉਸ ਨੂੰ ਸਵਾਲੀਆਂ ਨਜ਼ਰਾਂ ਨਾਲ ਦੇਖਦਾ ਹੈ। ਸਿਪਾਹੀ ਘਬਰਾ ਦੇ ਅਫਸਰ ਵੱਲ ਦੇਖਦਾ ਹੈ। ਅਫ਼ਸਰ ਵੀ ਨਜ਼ਰਾਂ ਚੁਰਾ ਜਾਂਦਾ ਹੈ। ਵਾਇਸਰਾਏ ਚੁਪਚਾਪ ਪਾਣੀ ਚੁੱਕ ਲੈਂਦਾ ਹੈ। ਸਿਪਾਹੀ ਦੀ ਜਾਨ 'ਚ ਜਾਨ ਆਉਦੀ ਹੈ। ਬੜੀ ਮੁਸ਼ਕਿਲ ਨਾਲ ਵਾਇਸਰਾਏ ਦੇ ਘੁੱਟ ਪੀਂਦਾ ਹੈ। ਅਫ਼ਸਰ ਦੇ ਇਸ਼ਾਰੇ 'ਤੇ ਸਿਪਾਹੀ ਚਲਾ ਜਾਂਦਾ ਹੈ। ਵਾਇਸਰਾਏ ਗਿਲਾਸ ਉੱਥੇ ਹੀ ਰੱਖ ਦਿੰਦਾ ਹੈ।)

ਆਫ਼ੀਸਰ

:(ਹਿੰਮਤ ਕਰਕੇ) ਐਨੀ ਪ੍ਰਾਬਲਮ... ਹਿਜ਼ ਐਕਸੀਲੈਂਸੀ..., ਕੁਝ ਪ੍ਰੇਸ਼ਾਨੀ-।

ਵਾਇਸ

: (ਖਿੱਝਿਆ) ਐਨੀ ਰੀਜ਼ਨ ਟੂ ਸੈਲੀਬ੍ਰੇਟ ਹਿਅਰ, ਜਸ਼ਨ ਕੀ ਕੋਈ ਵਜ਼ਾ...? ਲਾਅ ਆਰਡਰ ... ਸਕਿਓਰਟੀ... ਪਾਲਟਿਕਸ..., ਇੰਗਲੈਂਡ ਕੀ ਪਾਰਲੀਮੈਂਟ ਕਾ ਚੁਣਾਵ ਸਿਰ ਪੇ ਹੈ, ਅਬ ਹਾਰੇਂਗੇ ਮੇਰੀ ਵਜ੍ਹਾਂ ਸੇ ਥੋੜ੍ਹੇ ਹੀ..। ਪਰ... ਹਰ ਬਾਤ ਕਾ ਜਵਾਬ ਚਾਹੀਏ ..., ਹੈਂ...? ਦੇਨਾ ਤੋ ਹਮੇਂ ਪੜੜਾ... , ਕੈਸੇ, ਇਜ ਦੇਅਰ ਐਨੀ ਵੇਅ ਟੁ ਐਗਜ਼ਿਟ...! (ਅਫ਼ਸਰ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ) ਕੋਈ ਰਾਹ ਹੈ...? (ਉਸ ਦੀ ਸੁਰ ਤਰਲੇ ਵਰਗੀ ਹੋ ਜਾਂਦੀ ਹੈ। ਆਫ਼ੀਸਰ ਜੇਬ ਚੋਂ ਇਕ ਇਸ਼ਤਿਹਾਰ

45 :: ਸ਼ਹਾਦਤ ਤੇ ਹੋਰ ਨਾਟਕ