ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੱਢਦਾ ਹੈ।) ਇੱਟ ਵਾਜ਼ ਵੈਰੀ ਸਿੰਬੋਲਿਕ... ਖਾਸ ਮੈਸੇਜ ਹੈ ਇਸ ਐਕਸ਼ਨ ਮੇਂ...।

ਆਫ਼ੀਸਰ

:(ਪੈਂਫਲੇਟ ਅੱਗੇ ਕਰ ਕੇ) ਇਸ ਮੇਂ ਭੀ ਯਹੀ ਲਿਖਾ ਸਰ-। ਯੇ ਅਸੈਂਬਲੀ ਮੇਂ ਫੇਂਕਾ ਥਾ ਉਨਹੋਂ ਨੇ- (ਵਾਇਸਰਾਏ ਚੁਪਚਾਪ ਪੈਂਫਲੇਟ ਫੜਦਾ ਹੈ।) ਦਿਸ ਮੈਨ ਇਜ਼ ਵੈਰੀ ਡੇਂਜਰਸ ਸਰ-। ਔਰ ਭੀ ਧਮਾਕੇ ਹੋ ਸਕਦੇ ਹੈਂ।

ਵਾਇਸ

: ਹੋ ਸਕਦਾ ਹੈ..., ਬਟ ਆਈ ਡੋਂਟ ਥਿੰਕ ਸੋ... । ਵੋਹ ਯੇ ਸਾਬਤ ਕਰਨਾ ਚਾਹਤਾ ਹੈ ਕਿ ਹਮਾਰੀ ਹਕੂਮਤ ਕਾ ਯਹਾਂ ਕੋਈ ਕਨੂੰਨੀ-ਲੀਗਲ ਆਧਾਰ ਨਹੀਂ, ਨੋਅ ਲੀਗਲ ਬੇਸ--। ਡੇਂਜਰਸ ਆਈਡੀਆ..., ਅਟੈਕ ਆਨ ਦਾ ਵੈਰੀ ਬੇਸ ਆਫ਼ ਇੰਪਾਇਰ... ਏਕ ਬਾਰ ਯੇ ਬਾਤ ਲੋਗੋ ਕੇ ਮਨ ਮੇਂ ਘੁਸ ਗਈ ਕਿ ਯੇ ਅਸੈਂਬਲੀ... ਸੰਸਦ... ਸਭ ਦਿਖਾਵਾ ਹੈ... ਤੋਂ ਕੋਈ ਇੰਪਾਇਰ ਕਾਇਮ ਨਹੀਂ ਰਹਿ ਸਕਤਾ।

ਆਫ਼ੀ

:ਯੇ ਭਗਤ ਸਿੰਘ ਬਹੁਤ ਖਤਰਨਾਕ ਆਦਮੀ ਹੈ ਸਰ। ਹਰ ਕ੍ਰਾਂਤੀਕਾਰੀ ਐਕਸ਼ਨ ਦੇ ਪੀਛੇ ਇਸੀ ਕਾ ਹਾਥ ਹੈ-।

ਵਾਇਸ

: (ਕਾਹਲੀ-ਕਾਹਲੀ ਪਰ ਪੂਰੇ ਯਕੀਨ ਨਾਲ ...ਬੋਥ ਆਰ ਸੇਮ..., ਗਾਂਧੀ ਭੀ ਤੋਂ ਯਹੀ ਕਰ ਰਹਾ ਹੈ? ਨੋਅ ਲੀਗਲ... ਔਰ ਮਾਲ ਬੇਸ ਆਫ਼ ਆਵਰ ਇੰਪਾਇਰ। ਹਮਾਰੀ ਹਕੂਮਤ ਕਾ ਕੋਈ ਨੈਤਿਕ ਆਧਾਰ ਹੀ ਨਹੀਂ ਯਹਾਂ। ਔਰ ਵਹਾਂ ਇੰਗਲੈਂਡ ਮੇਂ ਭੀ ਕੁਝ ਮੂਰਖ ਹੈਂ ਇਸੇ ਮਾਰਨੇ ਵਾਲੇ। (ਚੁੱਪੀ)

ਆਫ਼ੀਸਰ

:ਯੈਸ ਸਰ... ਬਟ...

ਵਾਇਸ

: (ਪਰੇਸ਼ਾਨ, ਗੱਲ ਬਦਲਦੇ ਹੋਏ) ਲੇਕਿਨ ਉਨੋ ਨੇ ਆਤਮ ਸਮਰਪਣ ਕਿਉਂ ਕੀਆ-ਜਬ ਕੇ ਵੋਹ ਭਾਗ ਸਕਦੇ ਥੇ।

ਆਫ਼ੀਸਰ

: ਆਈ ਕਾਂਟ ਗੈੱਸ ਸਰ ਹੋ ਸਕਦਾ ਹੈ ਜੇਲ ਸੇ ਭਾਗ ਜਾਏਂ-। ਯੇਹ ਬਹੁਤ ਸ਼ਾਤਰ ਲੋਕ ਹੈਂ-। (ਇਕ ਸਿਪਾਹੀ ਦੇ ਆਉਣ 'ਤੇ ਦੋਹੇਂ ਚੁੱਪ ਹੋ ਜਾਂਦੇ ਹਨ। ਸਿਪਾਹੀ ਆਫ਼ੀਸਰ ਵੱਲ ਦੇਖਦਾ ਹੈ।) ਐਨੀ ਥਿੰਗ... ਯੂ ਵਾਂਟ ਸਰ ...?

ਵਾਇਸ

: (ਖਿਝ ਕੇ, ਸਿਪਾਹੀ ਵੱਲ) ਨੋ, ਬੈਂਕ ਯੂ- (ਸਿਪਾਹੀ ਜਾਂਦਾ ਹੈ, ਵਾਇਸਰਾਏ

46 :: ਸ਼ਹਾਦਤ ਤੇ ਹੋਰ ਨਾਟਕ