ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਚ ਦੇ ਪਿੱਛੇ ਵੱਲ ਝਾਤ ਮਾਰ ਕੇ ਯਕੀਨ ਕਰਦਾ ਹੈ ਤੇ ਇਹ ਵੀ ਕੋਸ਼ਿਸ਼ ਕਰਦਾ ਹੈ ਕਿ ਅਫ਼ਸਰ ਨੂੰ ਇਸ ਗੱਲ ਦਾ ਪਤਾ ਨਾ ਲੱਗੇ।) ਹਮ ਕੋਈ ਰਿਸਕ ਅਫੋਰਡ ਨਹੀਂ ਕਰ ਸਕਤੇ- । ਮੁਕੱਦਮਾ ਜੇਲ ਮੇਂ ਹੀ ਚਲੇਗਾ, ਸੰਮਨ ਵਹੀਂ ਭੇਜੋ, ਕੋਈ ਕੋਤਾਹੀ ਨਹੀਂ। (ਆਫ਼ੀਸਰ ਨੂੰ ਜਾਣ ਦਾ ਇਸ਼ਾਰਾ ਕਰਦਾ ਹੈ। ਉਹ ਝਿਜਕਦਾ ਜਿਹਾ ਖੜ੍ਹਾ ਰਹਿੰਦਾ ਹੈ) ਸਮਥਿੰਗ ਸਪੈਸ਼ਲ...?

ਆਫ਼ੀਸਰ

:ਯੈਸ ਸਰ...!

ਵਾਇਸ

:(ਚਾਰੇ ਪਾਸੇ ਦੇਖਦਾ ਹੈ-) ਹਾਂ, ਅਬ ਬਤਾਓ-:

ਆਫ਼ੀਸਰ

:ਸਰ ਯੇ ਵੋਹ ਪੋਸਟਰ... ਜੋ ਸਾਂਡਰਸ ਕੇ ਕਤਲ ਕੇ ਬਾਦ-ਲਗਾਏ ਗਏ, ਔਰ ਯੇ ਵੋ ਪੈਂਫਲੇਟ- ਜੋ ਅਸੈਂਬਲੀ ਮੇਂ ਫੇਂਕਾ ਗਿਆ। (ਵਾਇਸਰਾਏ ਗੌਰ ਨਾਲ ਦੇਖਦਾ ਹੈ।) ਦੋਨੋਂ ਬਿਲਕੁਲ ਏਕ ਸੇ ਹੈ, ਯੇ ... ਆਖਿਰ ਮੇਂ, ਬਿਲਕੁਲ ਸੇਮ-।

ਵਾਇਸ

: ਰਿਅਲੀ- ?

ਆਫ਼ੀਸਰ

:ਯੇ ਦੇਖੇਂ ਸਰ... 'ਹਮ ਆਦਮੀ ਕੀ ਜ਼ਿੰਦਗੀ ਕੀ ਕਦਰ ਕਰਤੇ ਹੈ।" ਯਹੀ ਦੂਸਰੇ ਮੇਂ ..., "ਦੁਖੀ ਹਿਰਦੇ ਸੇ ਮਾਨਤੇ ਹੈ ਕਿ ਲਹੂ ਬਹਾ..., ਅਫ਼ਸੋਸ ਹੈ..., ਲੇਕਿਨ ਜ਼ਰੂਰੀ ਥਾਂ..., ਮਹਾਨ ਕ੍ਰਾਂਤੀ- ।" ਸ਼ਬਦ ਤੱਕ ਵਹੀਂ ਹੈ। ਕਾਗਜ਼ ਕਾ ਰੰਗ ਤਕ ਸੇਮ-। ਦੋਨੋਂ ਕਾ ਅੰਤ ਭੀ ਇਨਕਲਾਬ ਜ਼ਿੰਦਾਬਾਦ ਸੇ ਹੈ... ਔਰ ਯੇ ਦੇਖੀਏ-।

ਵਾਇਸ

: ਬਿਲਕੁਲ ਸਾਫ਼-। ਦੋਨੋਂ ਏਕ ਹੀ ਪਾਰਟੀ ਨੇ ਜਾਰੀ ਕੀਏ। ਯੇ ਕਮਾਂਡਰ ਬਲਰਾਜ... (ਸੋਚਣ ਲਈ ਰੁਕ ਜਾਂਦਾ ਹੈ।)

ਆਫ਼ੀਸਰ

: ਯੇਹ ਇਕ ਹੀ ਆਦਮੀ ਹੈ ਸਰ। ਖੁਫ਼ੀਆ ਏਜੰਸੀ ਕੀ ਰੀਪੋਰਟ ਹੈ ਕਿ ਯੇ ਦੋਨੋਂ ਭਗਤ ਸਿੰਘ ਨੇ ਲਿਖੇ ਹੈਂ। (ਵਾਇਸਰਾਇ ਦੀਆਂ ਅੱਖਾਂ 'ਚ ਚਮਕ ਆਉਂਦੀ ਹੈ।) ਵੋਹ ਸਾਂਡਰਸ ਕੇ ਕਾਤਲੋਂ ਮੇਂ ਸੇ ਏਕ ਹੋ ਸਕਦਾ ਹੈ।

ਵਾਇਸ

:ਯੂ ਮੀਨ ਏ ਬਿਗ ਫਿਸ਼ ...। ਇਜ਼ ਇਟ

ਆਫ਼ੀਸਰ

:ਯੈਸ ਸਰ। ਹਮਨੇ ਉਸ ਕੀ ਪੂਰੀ ਫੈਮਲੀ ਸ਼ੀਟ ਤਿਆਰ ਕੀ ਹੈ। ਪੂਰਾ ਪਰਿਵਾਰ ਵਿਦ੍ਰੋਹੀ ਹੈ। ਪਿਤਾ ਕਿਸ਼ਨ ਸਿੰਘ ਕਾਂਗਰਸ ਕਾ ਵਰਕਰ ਹੈ,

47 :: ਸ਼ਹਾਦਤ ਤੇ ਹੋਰ ਨਾਟਕ