ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਜਾ ਕਾਟ ਚੁਕਾ ਹੈ। ਏਕ ਅੰਕਲ ਕੀ ਮੌਤ ਜੇਲ ਮੇਂ ਹੂਈ-ਦੂਸਰਾ ਅਭੀ ਤਕ ਲਾਪਤਾ ਹੈ- ਦੇਸ਼ ਨਿਕਾਲਾ ਦਿਆ ਗਿਆ ਥਾ ਉਸੇ।

ਵਾਇਸ

:ਤੋ ਕਿਆ ਐਕਸ਼ਨ ਹੁਆ ਅਬ ਤੱਕ-।

ਆਫ਼ੀਸਰ

:ਸਰ ਪੁਲੀਸ ਕੀ ਏਕ ਖਾਸ ਟੀਮ ਕੋ ਲਾਹੌਰ ਭੇਜਾ ਗਿਆ ਹੈ। ਜਲਦੀ ਹੀ ਕੁਝ ਗ੍ਰਿਫਤਾਰੀਆਂ।

ਵਾਇਸ

: ਬੀ ਕਵਿਕ...। ਹਮੇਂ ਰਿਜ਼ਲਟਸ ਚਾਹੀਏ। (ਸਲੂਟ ਮਾਰ ਕੇ ਆਫ਼ੀਸਰ ਚਲਾ ਜਾਂਦਾ ਹੈ। ਵਾਇਸਰਾਏ ਪਾਣੀ ਦਾ ਗਿਲਾਸ ਚੁੱਕ ਕੇ ਪੀਣ ਲੱਗਦਾ ਹੈ। ਪਿੱਛੋਂ ਖੜਾਕ ਸੁਣ ਕੇ ਭੜਕਦਾ ਹੈ। ) ਹੁ ਜ਼ ਦੇਅਰ...।

(ਦੂਸਰੇ ਪਾਸਿਓਂ ਖੜਕਾ ਹੁੰਦਾ ਹੈ। ਡਰ ਉਭਰਦਾ ਹੈ। ਚੁਕੰਨਾ ਹੋ ਕੇ ਚਾਰੇ ਪਾਸੇ ਦੇਖਦਾ ਹੈ। ਗਿਲਾਸ ਹੱਥ ਵਿਚ ਘੁੱਟਿਆ ਜਾਂਦਾ ਹੈ। ਕ੍ਰਾਸ ਵੱਲ ਡਰਦਾ-ਡਰਦਾ ਦੇਖਦਾ ਹੈ। ਰੌਸ਼ਨੀ ਹੌਲੀ-ਹੌਲੀ ਉਸ ਤੋਂ ਫੇਡ ਹੋ ਕੇ ਦੂਜੇ ਪਾਸੇ ਭਗਤ ਸਿੰਘ ਅਤੇ ਅਜਨਬੀ 'ਤੇ ਪੈਂਦੀ ਹੈ। ਭਗਤ ਸਿੰਘ ਹਲਕਾ ਹਲਕਾ ਹੱਸ ਰਿਹਾ ਹੈ।

ਅਜਨਬੀ

:ਦੇਖਿਆ ਡਰਿਆ ਹੋਇਆ ਬੰਦਾ... ਵੱਡੀਆਂ ਵੱਡੀਆਂ ਤਾਕਤਾਂ ਪਿੱਛੇ ਲੁਕਿਆ... ਵੱਡਾ ਡਰ। ਸਭ ਜਗ ਵੈਰੀ ਹੋ ਜਾਂਦਾ... ਕੋਈ ਮਿੱਤ ਨਹੀਂ...। ਏਦਾਂ ਦਾ ਹੀ ਹੁੰਦਾ... ਹੈ ਡਰਿਆ ਬੰਦਾ..., ਆਪਣੇ ਈ ਡਰ ਓਹਲੇ ਲੁਕਿਆ..., ਬੜਕਾ ਮਾਰਦਾ... ਗਲ ਨੂੰ ਪੈਂਦਾ, ਹਥਿਆਰਾਂ ਦੇ ਅੰਬਾਰ ਵੀ ਡਰ ਤੋਂ ਖਹਿੜਾ ਨਹੀਂ ਛੁਡਾ ਸਕਦੇ।

ਅਜਨਬੀ

: (ਇੰਝ ਮਹਿਸੂਸ ਕਰਦਾ ਹੈ ਕਿ ਅਜਨਬੀ ਨੇ ਇਹ ਉਸੇ ਨੂੰ ਸੁਣਾ ਕੇ ਕਿਹਾ ਹੈ।) ਇਹ ਤੂੰ ਮੈਨੂੰ ਕਿਉਂ ਸੁਣਾ ਰਿਹਾਂ?

(ਅਜਨਬੀ ਇਨਕਾਰ 'ਚ ਸਿਰ ਮਾਰਦਾ ਮੁਸਕਰਾਉਂਦਾ ਖੜ੍ਹਾ ਰਹਿੰਦਾ ਹੈ।)

ਅਜਨਬੀ

: (ਉਸ ਦੀਆਂ ਅੱਖਾਂ 'ਚ ਝਾਕਦਾ ਹੈ। ਕਦੇ ਕਦੇ ਤੂੰ ਬਿਲਕੁਲ ਮਹਾਤਮਾ ਵਾਲੀਆਂ ਗੱਲਾਂ ਕਰਦਾ...!

ਅਜਨਬੀ

: ਪਰ ਉਸ ਦੀਆਂ ਨਜ਼ਰਾਂ 'ਚ ਤੁਸੀਂ ਇੱਕੋ ਹੋ...!

48 :: ਸ਼ਹਾਦਤ ਤੇ ਹੋਰ ਨਾਟਕ