ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਸਈਓ ਨੀ ਰਲ ਦੇਵੋ ਬਧਾਈ..." ਸੁਖਦੇਵ ਦੀਆਂ ਅੱਖਾਂ ਭਰ ਆਉਂਦੀਆਂ ਹਨ। ਕਸ਼ਮੀਰੀ ਆਉਂਦਾ ਹੈ। ਸੁਖਦੇਵ ਝਟਪਟ ਅੱਖਾਂ ਪੂੰਝਦਾ ਹੈ।)

ਸੁਖਦੇਵ

: ਕੋਣ, ਕਸ਼ਮੀਰੀ... (ਕਾਦੂਜੇ ਪਾਸੇ ਦੇਖਦਾ ਹੈ।)

ਕਸ਼ਮੀਰੀ

: ਕੀ ਗੱਲ . . ., (ਗੌਰ ਨਾਲ ਦੇਖ ਕੇ) ਕੀ ਹੋਇਆ? ਤੂੰ...?

ਸੁਖਦੇਵ

: (ਸੰਭਲਦਾ ਕੁਝ ਨਹੀਂ..., ਬਸ ਐਵੇਂ ..., ਭਗਤ ਦਾ ਖੜ ਸੀ...

ਕਸ਼ਮੀਰੀ

: (ਉਤਸ਼ਾਹ ਨਾਲ ਭਗਤ ਦਾ..., ਦਿਖਾ- ।

ਸੁਖਦੇਵ

: (ਕਾਹਲੀ ਨਾਲ ਲੁਕੋ ਲੈਂਦਾ ਹੈ।) ਇਹ ਸਿਰਫ਼ ਮੇਰੇ ਲਈ-। ਕੱਲ੍ਹ ... ਹੋ ਸਕਦਾ, ਸਭ ਲਈ ਹੋ ਜਾਵੇ ..., ਪਰ ਅੱਜ ਸਿਰਫ਼ ਮੇਰੇ ਲਈ। ਇਕ ਯਾਰ ਦਾ ਯਾਰ ਲਈ (ਗਲਾ ਭਰ ਆਉਂਦਾ ਹੈ। ਆਪਣੇ ਆਪ ਵਿਚ ਹੀ ਬੋਲਣ ਲੱਗਦਾ ਹੈ।) ਸਾਊਆਂ ਦੀ ਮੌਤ ਹੋ ਗਈ... ਅਣਜਾਣ... ਬੇਨਾਮ... ਹੱਥ ਲੈ ਤੁਰੇ। .. ਗੁੰਮਨਾਮ ਉਜਾੜਾਂ ਵੱਲ ਨੂੰ..., ਰਾਤ ਦੇ ਹਨੇਰੇ 'ਚ ਕਿਸੇ ਹੰਝੂ ਨਾ ਕੇਰੇ ..., ਤਾਰਿਆਂ ਤੋਂ ਸਿਵਾ ਕੋਈ ਸਾਥੀ ਨਹੀਂ...। ਕੋਈ ਸਾਥੀ ਨਹੀਂ...।

ਕਸ਼ਮੀਰੀ

:(ਝੰਜੋੜਦਾ ਹੈ।) ਤੇ ਸੁਖਦੇਵ।.. ਕੀ ਹੋ ਗਿਆ ਤੈਨੂੰ ...।

ਸੁਖਦੇਵ

: ਇੱਕ ਬੰਦੇ ਦੇ ਅੰਦਰ ਕਿੰਨਾ ਕੁਝ ਛੁਪਿਆ ਹੁੰਦਾ ਹੈ..., ਖੁਦ ਉਸ ਨੂੰ ਵੀ ਪਤਾ ਨਹੀਂ ਹੁੰਦਾ..., ਕਈ ਵਾਰ ਤੇ ਆਪਣਾ ਆਪ ਈ ਅਜਨਬੀ ਲੱਗਦਾ।.. ਮੈਂ ਆਪ ਹੀ ਤਾਂ ਤੋਰਿਆ ਸੀ ਉਸਨੂੰ, .. ਤੇ ਹੁਣ ਅਲਵਿਦਾ ਕਹਿਣ ਦੀ ਵੀ ਹਿੰਮਤ ਨਹੀਂ। (ਭਾਵੁਕ ਹੋਕੇ) ਮੈਂ ਬਹੁਤ ਧੱਕਾ ਕੀਤਾ ਉਹਦੇ ਨਾਲ...।

ਕਸ਼ਮੀਰੀ

:ਕ੍ਰਾਂਤੀਕਾਰੀ ਦੀ ਜ਼ਿੰਦਗੀ ਤੇ ਬਸ ਇਹੋ ਏ..., ਦੀਵਾਲੀ ਦੀ ਆਤਿਸ਼ਬਾਜੀ...

ਸੁਖਦੇਵ

: ਤੈਨੂੰ ਪਤਾ ਜਦੋਂ ਸਾਂਡਰਸ ਨੂੰ ਮਾਰਨ ਲਈ ਮੈਂ ਉਸ ਦਾ ਨਾਂ ਲਿਆ ਸੀ-ਕਿੰਨੇ ਸ਼ੱਕ ਉੱਠੇ ਸੀ ਮੇਰੇ ’ਤੇ।

ਕਸ਼ਮੀਰੀ

: ਸ਼ੁਦਾ ਹੋ ਗਿਆ ਤੈਨੂੰ।

ਸੁਖਦੇਵ

: ਉਹ ਖੁਸਰ ਫੁਸਰ ਮੈਂ ਆਪ ਸੁਣੀ ਸੀ...। ਪਰ ਮੈਂ ... ਜ਼ਮੀਰ 'ਤੇ ਬੋਝ ਨਹੀਂ ਪੈਣ ਦਿੱਤਾ। ਉਨ੍ਹਾਂ ਨੂੰ ਲੱਗਦਾ- (ਰੋਣਹਾਕਾ) ਮੈਂ ਸੜਦਾ ਸੀ ਉਸ

50 :: ਸ਼ਹਾਦਤ ਤੇ ਹੋਰ ਨਾਟਕ